Headlines

ਕੈਲਗਰੀ ਕਬੱਡੀ ਕੱਪ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤਿਆ

ਸੰਦੀਪ ਲੁੱਧਰ ਤੇ ਸੱਤੂ ਖਡੂਰ ਸਾਹਿਬ ਬਣੇ ਸਰਵੋਤਮ ਖਿਡਾਰੀ-

ਕੈਲਗਰੀ ( ਦਲਵੀਰ ਜੱਲੋਵਾਲੀਆ, ਡਾ. ਸੁਖਦਰਸ਼ਨ ਸਿੰਘ ਚਹਿਲ)-ਈਗਲਜ਼ ਕਬੱਡੀ ਕਲੱਬ ਫੈਡਰੇਸ਼ਨ ਅਲਬਰਟਾ ਵੱਲੋਂ ਯੂਨਾਈਟਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ ਝੰਡੇ ਹੇਠ ਪੰਮਾ ਸ਼ੇਖ ਦੌਲਤ ਤੇ ਪੰਮਾ ਰਣਸੀਂਹ ਹੋਰਾਂ ਦੀ ਨੌਜਵਾਨ ਟੀਮ ਵੱਲੋਂ ਚੌਥਾ ਸ਼ਾਨਦਾਰ ਕਬੱਡੀ ਕੱਪ ਕੈਲਗਰੀ ਵਿਖੇ ਕਰਵਾਇਆ ਗਿਆ। ਇਹ ਕੱਪ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਅਤੇ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਦੀ ਟੀਮ ਉਪ ਜੇਤੂ ਰਹੀ। ਸੰਦੀਪ ਲੁੱਧਰ ਤੇ ਸੱਤੂ ਖਡੂਰ ਸਾਹਿਬ ਨੇ ਕਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਪ੍ਰਾਪਤ ਕੀਤਾ। ਹਜ਼ਾਰਾਂ ਦਰਸ਼ਕਾਂ ਦੇ ਇਕੱਠ ਵਾਲੇ ਇਸ ਕੱਪ ਦੌਰਾਨ ਐਮ.ਪੀ. ਜਸਰਾਜ ਸਿੰਘ ਹੱਲਣ, ਸ਼ੈਡੋ ਮੰਤਰੀ ਲੌਰਨ ਬੈਚ, ਐਮ.ਐਲ.ਏ. ਪਰਮੀਤ ਬੋਪਾਰਾਏ , ਕੌਸਲਰ ਰਾਜ ਧਾਲੀਵਾਲ ਅਤੇ ਕਬੱਡੀ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਪੁੱਜੀਆਂ। ਉਘੇ ਗਾਇਕ ਕੇ ਐਸ ਮੱਖਣ ਨੇ ਵਿਸ਼ੇਸ਼ ਹਾਜ਼ਰੀ ਭਰੀ ਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਕਬੱਡੀ ਕੱਪ ਦੀ ਸ਼ੁਰੂਆਤ ਮੰਚ ਸੰਚਾਲਕ ਜਤਿੰਦਰ ਸਹੇੜੀ ਵਲੋਂ ਅਰਦਾਸ ਕਰਨ ਨਾਲ ਹੋਈ।

ਪ੍ਰਬੰਧਕੀ ਟੀਮ:- ਇਸ ਕੱਪ ਦਾ ਸੰਚਾਲਨ ਮੇਜ਼ਬਾਨ ਕਲੱਬ ਵੱਲੋਂ ਪੰਮਾ ਸ਼ੇਖਦੌਲਤ, ਪੰਮਾ ਰਣਸੀਂਹ, ਲੱਕੀ ਕਪੂਰੇ, ਰਾਮ ਸਿੱਧੂ ਘੋਲੀਆ, ਗੁਰਿੰਦਰ ਰਾਣਾ, ਸਤਨਾਮ ਕਲਿਆਣ, ਪਾਲੀ ਵਿਰਕ, ਬਲਵਿੰਦਰ ਰਣਸੀਂਹ, ਸੋਨੀ ਸਵੱਦੀ, ਸ਼ੋਢੀ, ਮਨਦੀਪ ਸੂਮਲ, ਗੋਲਡੀ ਜੰਮੂ, ਡੀ ਜੇ ਮਾਂਗਟ ਤੇ ਜਯੋਤੀ ਅਟਵਾਲ ਹੋਰਾਂ ਦੀ ਟੀਮ ਨੇ ਕੀਤਾ।

ਮੁਕਾਬਲੇਬਾਜੀ:- ਇਸ ਕੱਪ ’ਚ ਛੇ ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਪਹਿਲੇ ਮੈਚ ’ਚ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਨੇ ਸ਼ੇਰੇ ਪੰਜਾਬ ਕਬੱਡੀ ਕਲੱਬ ਨੂੰ 35-29.5 ਨਾਲ, ਦੂਸਰੇ ਮੈਚ ’ਚ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਨੇ ਰਿਚਮੰਡ ਕਬੱਡੀ ਕਲੱਬ ਨੂੰ ਅੱਧੇ (32.5-32) ਅੰਕ ਨਾਲ, ਤੀਸਰੇ ਮੈਚ ’ਚ ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਲੱਬ ਨੇ ਸ਼ੇਰੇ ਪੰਜਾਬ ਕਲੱਬ ਨੂੰ 29.5-15 ਅੰਕਾਂ ਨਾਲ, ਚੌਥੇ ਮੈਚ ’ਚ ਸ. ਹਰੀ ਸਿੰਘ ਨਲੂਆ ਮਾਲਵਾ ਕਲੱਬ ਨੇ ਰਿਚਮੰਡ ਕਲੱਬ ਨੂੰ 36.5-28 ਅੰਕਾਂ ਨਾਲ ਹਰਾਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਪਹਿਲੇ ਸੈਮੀਫਾਈਨਲ ’ਚ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਨੇ ਸਰੀ ਸੁਪਰ ਸਟਾਰਜ਼ ਕਲੱਬ ਦੀ ਟੀਮ ਨੂੰ 35.5-31 ਅੰਕਾਂ ਨਾਲ ਹਰਾਇਆ। ਦੂਸਰੇ ਸੈਮੀਫਾਈਨਲ ’ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸ. ਹਰੀ ਸਿੰਘ ਨਲੂਆ ਮਾਲਵਾ ਕਲੱਬ ਨੂੰ 35.5-20 ਅੰਕਾਂ ਨਾਲ ਹਰਾਕੇ ਫਾਈਨਲ ’ਚ ਥਾਂ ਬਣਾਈ। ਰੋਚਕ ਫਾਈਨਲ ਮੁਕਾਬਲੇ ’ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਨੂੰ 38.5-33 ਅੰਕਾਂ ਨਾਲ ਹਰਾਕੇ, ਖਿਤਾਬ ਜਿੱਤਿਆ।

ਸਰਵੋਤਮ ਖਿਡਾਰੀ:- ਇਸ ਕੱਪ ਦੌਰਾਨ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਦੇ ਖਿਡਾਰੀ ਸੱਤੂ ਖਡੂਰ ਸਾਹਿਬ ਨੇ 8 ਕੋਸ਼ਿਸ਼ਾਂ ਤੋਂ 5 ਅੰਕ ਹਾਸਲ ਕਰਕੇ, ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਦੇ ਧਾਵੀ ਸੰਦੀਪ ਲੁੱਧਰ ਦਿੜਬਾ ਨੇ 11 ਅਜੇਤੂ ਧਾਵੇ ਬੋਲ ਕੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ।

ਸਨਮਾਨ:- ਇਸ ਕੱਪ ਦੌਰਾਨ ਨਾਮਵਰ ਕਬੱਡੀ ਖਿਡਾਰੀ ਫੌਜੀ ਕੁਰੜ ਛਾਪਾ ਤੇ ਖੇਡ ਪ੍ਰਮੋਟਰ ਪਾਲੀ ਵਿਰਕ ਨੂੰ ਸੋਨ ਤਮਗੇ ਨਾਲ, ਗੀਚਾ, ਸਵਰਨਾ ਵੈਲੀ, ਬਲਜਿੰਦਰ ਭਿੰਡਰ, ਕਾਲੂ ਰਸੂਲਪੁਰ, ਚਮਕੌਰ ਬੱਸੀਆਂ, ਰਾਮਪਾ ਹਰਜ, ਕੱਦੂ ਰਸੂਲਪੁਰ, ਸੋਨੀ ਸਵੱਦੀ ਤੇ ਸ਼ੀਰਾ ਮੱਲੀਆਂ, ਦਸ਼ਮੇਸ਼ ਕਲਚਰ ਗੁਰੂ ਘਰ ਦੀ ਕਮੇਟੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ ਰੱਸਾਕਸੀ ਮੁਕਾਬਲਿਆਂ ’ਚੋਂ ਸ਼ਹੀਦ ਭਗਤ ਸਿੰਘ ਕਲੱਬ ਨੇ ਪਹਿਲਾ ਤੇ ਬਿਜਲੀ ਨੰਗਲ ਦੀ ਨੌਜਵਾਨ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਪਾਇਰਿੰਗ ਦੀ ਜਿੰਮੇਵਾਰੀ ਬੋਲਾ ਬਲੇਰ ਖਾਨ, ਅਮਰਜੀਤ ਸੋਢੀ, ਮੱਖਣ ਸਿੰਘ, ਸਵਰਨਾ ਵੈਲੀ ਤੇ ਗੋਰਾ ਸਿੱਧਵਾਂ ਨੇ ਨਿਭਾਈ। ਇਸ ਮੌਕੇ ਯੂਨਾਈਟਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ ਪ੍ਰਧਾਨ ਮਨਜੀਤ ਬਾਸੀ, ਗਿਆਨ ਵਿਨਿੰਗ, ਜਵਾਹਰਾ ਕਾਲਾ ਸੰਘਿਆਂ, ਹਰਪ੍ਰੀਤ ਸਿਵੀਆ, ਸਾਬੀ ਤੱਖਰ, ਜੋਤੀ ਸਮਰਾ ਆਦਿ ਪੁੱਜੇ। ਐਵੀ ਐਂਟਰਟੇਨਮੈਂਟ ਦੀ ਟੀਮ ਨੇ ਮਲਵਈ ਗਿੱਧਾ ਪਾਇਆ। ਦਸ਼ਮੇਸ਼ ਕਲਚਰ ਗੁਰੂ ਘਰ ਵੱਲੋਂ ਲੰਗਰ ਲਗਾਇਆ ਗਿਆ। ਕੱਪ ਦੌਰਾਨ ਮੰਚ ਸੰਚਾਲਕ ਜਤਿੰਦਰ ਸਹੇੜੀ, ਕੁਮੈਂਟੇਟਰ ਅਮਨ ਲੋਪੋ ਤੇ ਪ੍ਰਿਤਾ ਸ਼ੇਰਗੜ੍ਹ ਨੇ ਰੰਗ ਬੰਨਿਆ। ਕੱਪ ਦੇ ਮੈਚਾਂ ਦਾ ਸਮੁੱਚਾ ਲੇਖਾ ਜੋਖਾ ਅੰਕੜਾਕਾਰ ਜਸਵੰਤ ਖੜਗ ਨੇ ਇਕੱਤਰ ਕੀਤਾ।

ਸਹਿਯੋਗੀ:- ਟੂਰਨਾਮੈਂਟ ਦੀ ਸਫਲਤਾ ਲਈ ਗੋਲਡ ਸਪਾਂਸਰ ਮਨਦੀਪ ਸੂਮਲ ਪੀ ਈ ਕੰਪਰਟ ਹੋਮ, ਗੋਲਡੀ ਜੰਮੂ ਟੌਪ ਟਰੱਕ ਸੇਲ, ਸੁੱਖ ਜੌਹਲ ਅਪਾਰ ਹੋਮਜ਼, ਰੰਮੀ ਧਾਲੀਵਾਲ, ਜੀਤੀ ਧਾਲੀਵਾਲ ਡਿਵਾਈਸ ਡਰਾਈਵਿੰਗ ਸਕੂਲ, ਬੌਬੀ ਬਰਾੜ, ਨਿਰਭੈ ਜੌਹਲ, ਭਜਨ ਜੌਹਲ, ਗੁਰਪ੍ਰੀਤ, ਸਕਾਈ ਵੀਜ਼ਨ ਪਲੰਬਰ, ਲੱਕੀ ਐਕਸਟੀਰੀਅਰ, ਸਿੱਧੂ ਸੈਟਿੰਗ, ਫਰੈਂਡਜ਼ ਸਟੱਕੋ, ਜੇ ਐਂਡ ਟੀ ਸੈਡਿੰਗ, ਹਰਪ੍ਰੀਤ ਅੱਛਰਵਾਲ, ਪ੍ਰੀਤ ਹੋਮਜ਼, ਜਗਮੋਹਨ ਧਾਲੀਵਾਲ, ਬਿੱਲਾ ਮਨਸੂਰਵਾਲ ਬੇਟ, ਅਮਰਜੀਤ ਸੁਕੇਅਰ, ਬਿੰਦਰ ਦਾ ਮੌਲਡਿੰਗ ਸਟੋਰ, ਜਗਦੀਪ ਸਿੱਧੂ ਸਾਂਝਾ ਪੰਜਾਬ ਗਰੌਸਰੀ ਸਟੋਰ, ਸਿਲਵਰ ਸਪਾਂਸਰ ਦੀਪ ਪੁੰਜ ਅਤੇ ਪਰਮਿੰਦਰ ਧਾਲੀਵਾਲ ਗਰੇਸ ਸਟੱਕੋ, ਹਰਪ੍ਰੀਤ ਬਰਾੜ, ਜਗਜੀਤ ਧਾਲੀਵਾਲ, ਹਰਮਨ ਬਾਠ, ਗੁਰਭੇਜ ਸਿੰਘ ਧਾਲੀਵਾਲ, ਸੰਦੀਪ ਬਰਾੜ, ਕੁਲਵੀਰ ਬਰਾੜ, ਖੁਸ਼ ਸਿੱਧੂ, ਰਣਜੀਤ ਗਿੱਲ, ਹਰਭਿੰਦਰ ਸਿੱਧੂ ਪੰਜਾਬ ਇੰਸੋਰੈਂਸ, ਜਰਨੈਲ ਧਾਂਦਰਾ, ਨਵੀ ਪ੍ਰਮਾਰ, ਹੈਪੀ ਮਾਨ, ਰੌਬਿਨ, ਜਸਵਿੰਦਰ ਬਰਾੜ, ਅਮਰਜੀਤ ਘੋਲੀਆ, ਕਰਮਪਾਲ ਸਿੱਧੂ ਤੇ ਰਾਜਪਾਲ ਸਿੱਧੂ ਬੀਕਾਨੇਰ ਫੂਡਜ਼, ਇਕਬਾਲ ਮੁਸਾਫਿਰ, ਜਗਰੂਪ ਸੰਧੂ, ਰਣਜੋਤ ਦਿਉਲ, ਗੁਰਜੋਤ ਅਤੇ ਗੁਰਲਾਲ ਡਰਾਈਵਾਲ, ਬਰੱਸ਼ ਬਾਰ ਪੇਟਿੰਗ ਲਿਮਟਿਡ, ਬੰਟੀ ਫਰੇਮਰ, ਗੁਰਮੁਖ ਬਹੋਣਾ, ਸੁੱਖਾ ਬਰਾੜ, ਗੁਰਪ੍ਰੀਤ ਸੰਧੂ, ਨੀਲਾ ਰੁੱਖਾ, ਹਰਵਿੰਦਰ ਗੁਰਾਇਆ, ਪ੍ਰੀਤ ਖਹਿਰਾ ਜੀ ਆਰ ਐਚ ਟਰਾਂਸਪੋਰਟ ਸਰਵਿਸ ਲਿਮਟਿਡ, ਮਨਦੀਪ ਢਿੱਲੋਂ ਸੰਨੀ ਰੂਫਰ, ਸਿਮਰਾ ਕੋਹਾਰ ਸਿੰਘ ਵਾਲਾ, ਚੱਠਾ ਟਰੱਕਿੰਗ, ਅਮਨ ਕਾਲੇਕਾ, ਅਵਤਾਰ ਸਿੰਘ ਤੂਰ, ਜੱਗਾ, ਕਾਕਾ ਲੋਪੋਂ, ਸੁੱਖੀ, ਰਣਬੀਰ ਸਿੰਘ ਪਰਮਾਰ, ਪ੍ਰੇਮ ਸੰਧੂ, ਚਰਨਜੀਤ ਸਿੰਘ ਧਾਲੀਵਾਲ, ਰਿੱਕੀ ਗਰੇਵਾਲ, ਰਿੰਕਾ, ਗੋਗਾ ਅਲੀ, ਜਗਦੀਪ ਸਿੰਘ, ਮਨਦੀਪ ਪੱਡਾ, ਬੱਬੂ ਪੱਡਾ, ਗੁਰਪ੍ਰੀਤ ਥਿੰਦ, ਇੰਦਰ ਗਰੇਵਾਲ, ਸੰਦੀਪ ਥਿੰਦ, ਲਾਡੀ ਸਿੱਧੂ ਸਟਾਈਲਿਸ਼ ਡੋਰ, ਲੱਕੀ ਸਿੰਘ ਸਟਾਈਲਿਸ਼ ਡੋਰ, ਤਲਵਿੰਦਰ ਪਰਮਾਰ, ਗੁਰਮੀਤ ਗਿੱਲ, ਸ਼ਰਨ ਬਰਾੜ, ਜਸਵੀਰ ਬਰਾੜ ਏਵਨ ਕੰਕਰੀਟ, ਲੱਕੀ ਸਿੱਧੂ ਤੇ ਲਾਡੀ ਸਿੱਧੂ ਸਟਾਈਲ ਡੋਰ, ਡੀ ਐਂਡ ਜੀ ਸੇਖੋਂ ਡਰਾਈਵਾਲ, ਭਿੰਡਰ ਐਕਸਟੀਰੀਅਰ, ਸਮੋਸਾ ਹਾਊਸ, ਇੰਡੀਅਨ ਸਵੀਟਸ, ਜੱਸੀ ਨਈਅਰ ਅੰਮ੍ਰਿਤਸਰੀ ਤੜਕਾ,ਜਸਕਰਨ ਬਰਾੜ ਤੇ ਰਮਨ ਧਾਲੀਵਾਲ ਨੇ ਭਰਵਾਂ ਸਹਿਯੋਗ ਦਿੱਤਾ।

 

Leave a Reply

Your email address will not be published. Required fields are marked *