Headlines

ਪੰਜਾਬੀ ਫਿਲਮ ”ਉਚਾ ਦਰ ਬਾਬੇ ਨਾਨਕ ਦਾ” ਟਰੇਲਰ ਜਾਰੀ-12 ਜੁਲਾਈ ਨੂੰ ਰੀਲੀਜ਼ ਹੋਵੇਗੀ ਫਿਲਮ

ਵਿੰਨੀਪੈਗ ( ਸ਼ਰਮਾ)- ਦਾਵਤ ਰੈਸਟੋਰੈਂਟ ਐਂਡ ਤਨਵੀਰ ਜਗਪਾਲ ਦੇ ਉਦਮ ਸਦਕਾ ਬੀਤੇ ਦਿਨ ਨਵੀਂ ਬਣੀ ਪੰਜਾਬੀ ਫਿਲਮ ਉਚਾ ਦਰ ਬਾਬੇ ਨਾਨਕ ਦਾ ਪਹਿਲਾ ਮੂਵੀ ਟਰੇਲਰ ਫੇਅਰਮਾਊਂਟ ਹੋਟਲ ਵਿੰਨੀਪੈਗ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਫਿਲਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਯੋਗਰਾਜ ਸਿੰਘ ਤੇ ਹੋਰ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ ਤੇ ਫਿਲਮ ਨੂੰ ਪਰਿਵਾਰਾਂ ਸਮੇਤ ਵੇਖਣ ਦੀ ਅਪੀਲ ਕੀਤੀ। ਇਹ ਫਿਲਮ ਇਸ 12 ਜੁਲਾਈ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਰੀਲੀਜ ਹੋਣ ਜਾ ਰਹੀ ਹੈ। ਰਿਦਮ ਬੁਆਏਜ਼ ਵਲੋਂ ਕੈਨੇਡਾ ਵਿਚ ਡਿਸਟਰੀਬਿਊਟ ਕੀਤੀ ਜਾਣ ਵਾਲੀ ਇਸ ਫਿਲਮ ਦੇ ਲੇਖਕ, ਨਿਰਦੇਸ਼ਕ ਤੇ ਪ੍ਰੋਡਿਊਸਰ ਹਨ ਤਰਨਵੀਰ ਸਿੰਘ ਜਗਪਾਲ ਹਨ। ਫਿਲਮ ਵਿਚ ਮੁੱਖ ਭੂਮਿਕਾ ਨਿਭਾਈ ਹੈ ਯੋਗਰਾਜ ਸਿੰਘ, ਦੇਵ ਖਰੌੜ, ਸਰਬਜੀਤ ਚੀਮਾ, ਮੋਨਿਕਾ ਗਿੱਲ, ਕਿਮੀ ਵਰਮਾ, ਈਸ਼ਾ ਰਿਕੀ, ਹਰਜ ਨਾਗਰੀ, ਗੁਰਨਾਜ ਕੌਰ, ਹਾਰਵੀ ਸੰਘਾ, ਕਮਲਜੀਤ ਨੀਰੂ ਤੇ ਬਲਜਿੰਦਰ ਅਟਵਾਲ ਨੇ। ਫਿਲਮ ਦੇ ਗੀਤ ਵੀਤ ਬਲਜੀਤ ਨੇ ਲਿਖੇ ਹਨ। ਮਿਊਜ਼ਕ ਜਸਕੀਰਤ ਸਿੰਘ ਦਾ ਹੈ। ਫਿਲਮ ਦਾ ਟਰੇਲਰ ਜਾਰੀ ਕਰਨ ਮੌਕੇ ਵਿੰਨੀਪੈਗ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਦਾ ਸੁਨੀਲ ਸ਼ਰਮਾ ਵਿਸ਼ੇਸ਼ ਧੰਨਵਾਦ ਕੀਤਾ।

 

 

Leave a Reply

Your email address will not be published. Required fields are marked *