ਟੋਰਾਂਟੋ- ਬੀਤੇ ਦਿਨੀਂ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਨਿਆਗਰਾ ਫਾਲ ਵਿਖੇ ਇਕ ਸਮਾਗਮ ਦੌਰਾਨ ਕੰਪਨੀ ਦੇ ਵਾਈਸ ਚੇਅਰਮੈਨ ਗੁਰਭਲਿੰਦਰ ਸਿੰਘ ਸੰਧੂ ਨੂੰ ਕੰਪਨੀ ਵਲੋਂ 10 ਮਿਲੀਅਨ ਡਾਲਰ ਦਾ ਆਨਰਸ਼ਿਪ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਸਮਾਗਮ ਦੌਰਾਨ ਕੰਪਨੀ ਦੇ ਪ੍ਰੈਜੀਡੈਂਟ ਟੌਡ ਬੁਕਾਨਨ ਅਤੇ ਚੀਫ ਉਪਰੇਟਿੰਗ ਆਫੀਸਰ ਮਾਈਕ ਬਰੋਡਰ ਦੀ ਮੌਜੂਦਗੀ ਵਿਚ ਆਨਰਸ਼ਿਪ ਸਾਈਨ ਕੀਤੇ ਜਾਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਆਨਰਸ਼ਿਪ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਕੰਪਨੀ ਪ੍ਰੈਜੀਡੈਂਟ ਨੇ ਗੁਰਭਲਿੰਦਰ ਸਿੰਘ ਸੰਧੂ ਦੀ ਇਸ ਵੱਡੀ ਉਪਲਬਧੀ ਲਈ ਵਧਾਈ ਦਿੰਦਿਆਂ ਭਵਿਖ ਵਿਚ ਹੋਰ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਸ ਮੌਕੇ ਉਹਨਾਂ ਦੀ ਜੀਵਨ ਸਾਥੀ ਮਨਜੋਤ ਕੌਰ ਸੰਧੂ ਵੀ ਹਾਜ਼ਰ ਸਨ।