Headlines

ਕੈਲਗਰੀ ਫੀਲਡ ਹਾਕੀ ਕੱਪ ਯੁਨਾਈਟਡ ਕਲੱਬ ਨੇ ਜਿੱਤਿਆ

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਫੀਲਡ ਹਾਕੀ ਅਲਬਰਟਾ ਵਲੋਂ ਕੈਲਗਰੀ ਫੀਲਡ ਹਾਕੀ ਫੈਸਟੀਵਲ ਕੈਲਗਰੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ।  ਟੂਰਨਾਮੈਂਟ ਦੌਰਾਨ 8 ਟੀਮਾਂ ਵਿੱਚੋਂ ਯੁਨਾਈਟਡ ਦੀਆ ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ  । ਯੁਨਾਈਟਡ ਵਾਈਟ ਦੀ ਟੀਮ  5-2 ਨਾਲ  ਫਾਈਨਲ ਵਿੱਚ ਜੇਤੂ ਰਹੀ । ਏਕਮ ਢਿਲੋ ਨੇ 3 ਗੋਲ ਕੀਤੇ । ਸ਼ੂਟਆਉਟ ਵਿਚ ਮੁਕਾਬਲਾ ਅਨਮੋਲ ਝੱਲੀ ਨੇ ਜਿੱਤਿਆ ।
ਹਰ ਸਾਲ ਦੀ ਤਰਾਂ ਇਸ ਸਾਲ ਵੀ ਫੀਲਡ ਹਾਕੀ ਅਲਬਰਟਾ ਵੱਲੋਂ ਕਰਵਾਈ ਜਾਂਦੀ ਕੈਲਗਰੀ ਜੂਨੀਅਰ ਲੀਗ ਵੀ ਲ਼ਗਭਗ ਦੋ ਮਹੀਨੇ ਚੱਲੀ । ਜਿਸ ਦੇ ਮੁਕਾਬਲੇ ਹਰੇਕ ਐਤਵਾਰ ਯੂਨੀਵਰਿਸਟੀ ਟਰਫ ਤੇ ਮਈ ਤੋਂ ਜੂਨ ਤੱਕ 5 ਕਰਵਾਏ ਗਏ ।ਜਿਸ ਵਿੱਚ ਅੰਡਰ -14 ਨੇ ਫਾਈਨਲ ਮੁਕਾਬਲਾ ਯੁਨਾਈਟਡ ਤੇ Sarcens ਵਿਚਕਾਰ ਖੇਡਿਆ ਗਿਆ ਜੋ ਕਿ United team ਨੇ 3-1 ਨਾਲ ਜਿੱਤਿਆ ।
United Field Hockey Club Calgary ਦੀ ਇਹ U-14 ਟੀਮ Sikh Games Canada ਜੋ ਕੇ Vancouver ਹੋਈਆਂ ਵਿੱਚੋ  ਵੀ ਪਹਿਲੇ ਸਥਾਨ ਤੇ ਰਹੀ । ਜੇਤੂ ਟੀਮ ਵਿੱਚ ਅਨਮੋਲ , ਹਰਕ,ਅਗਮ, ਅਰਮਾਨ, ਏਕਮ, ਗੁਨਤਾਜ, ਅਰਵ, ਏਕਬੀਰ, ਅਵੀ, ਗੇਵਨ, ਜਸਟਿਨ, ਜੋਰਾਵਰ, ਰੋਬੀ ਗਿੱਲ ਤੇ ਗੁਰਨਿਵਾਜ ਸਨ।
ਕਲੱਬ ਵੱਲੋ ਕੋਚ ਮਨਦੀਪ ਝੱਲੀ ਤੇ ਸੁਰਿੰਦਰ ਸਿੰਘ ਸਾਰੇ ਮਾਪਿਆ ,ਸਪੋਨਸਰਾ ,ਪਲੇਅਰਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ । ਕਲੱਬ ਪ੍ਰਧਾਨ ਕਵਲ ਢਿੱਲੋ ਨੇ ਦੱਸਿਆ ਕਿ United ਕਲੱਬ ਜੋ ਕੈਲਗਰੀ ਵਿੱਚ ਪਿਛਲੇ 8 ਸਾਲਾਂ ਤੋਂ ਬੱਚਿਆਂ ਨੂੰ ਹਾਕੀ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ ਤੁਸੀ ਵੀ ਜੇ ਅਪਣੇ ਬੱਚਿਆਂ ਨੂੰ ਹਾਕੀ ਨਾਲ ਜੋੜਨ ਲਈ 4039731012 ਤੇ ਸੰਪਰਕ ਕਰੋ ।

Leave a Reply

Your email address will not be published. Required fields are marked *