Headlines

ਵਾਤਾਵਰਣ ਪ੍ਰੇਮੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਦਾ ਸਰੀ ਵਿਚ ਭਰਵਾਂ ਸਵਾਗਤ

ਸਰੀ ( ਦੇ ਪ੍ਰ ਬਿ)- ਉਘੇ ਵਾਤਾਵਰਣ ਪ੍ਰੇਮੀ ਤੇ ਕਾਰਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਇਹਨੀਂ ਦਿਨੀਂ ਕੈਨੇਡਾ  ਦੌਰੇ ਤੇ ਹਨ। ਬੀਤੇ ਦਿਨ ਉਹ ਉਘੇ ਰੀਐਲਟਰ ਹਰਵਿੰਦਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਆਏ। ਇਸ ਮੌਕੇ ਗੁਰੂ ਨਾਨਕ ਫੂਡ ਬੈਂਕ ਕੈੇਨੇਡਾ ਦੇ ਬਾਨੀ ਗਿਆਨੀ ਨਰਿੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ। ਹਰਵਿੰਦਰ ਸਿੰਘ ਗਿੱਲ ਤੇ ਪਰਿਵਾਰ ਵਲੋਂ ਬਾਬਾ ਸੇਵਾ ਸਿੰਘ ਅਤੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਾਬਾ ਸੇਵਾ ਸਿੰਘ ਪੰਜਾਬ ਵਿਚ ਇਤਿਹਾਸਕ ਗੁਰੂ ਸਥਾਨਾਂ ਦੀ ਸੇਵਾ ਸੰਭਾਲ ਦੇ ਨਾਲ ਵਾਤਾਵਰਣ ਦੀ ਸਵੱਛਤਾ ਲਈ ਰੁੱਖ ਲਗਾਓ ਮੁਹਿੰਮ ਚਲਾ ਰਹੇ ਹਨ। ਉਹ ਹੁਣ ਤੱਕ ਪੰਜਾਬ ਅਤੇ ਹੋਰ ਰਾਜਾਂ ਵਿਚ 500 ਕਿਲੋਮੀਟਰ ਸੜਕਾਂ ਅਤੇ 500 ਪਿੰਡਾਂ ਦੇ ਆਸਾ ਪਾਸ ਲੱਖਾਂ ਬੂਟੇ ਲਗਾ ਚੁੱਕੇ ਹਨ। ਉਹਨਾਂ ਨੂੰ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *