ਸਰੀ/ਬਰੈਂਪਟਨ (ਮਹੇਸ਼ਇੰਦਰ ਸਿੰਘ ਮਾਂਗਟ ) -ਇਥੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਬਰੈਂਪਟਨ, ਉਨਟਾਰੀਓ ਵਿਖੇ ਸਥਿਤ ਗੁਰੂਦੁਆਰਾ ਸ੍ਰੀ ਗੁਰੁ ਨਾਨਕ ਸਿੱਖ ਸੈਂਟਰ ਵਿਖੇ ਸ.ਹਰਜੀਤ ਸਿੰਘ ਮੇਹਲੋਂ EX. ਮੈਂਬਰ SGPC, ਡਾਇਰੈਕਟਰ ਸਿੱਖ ਸੈਂਟਰ ਬਰੈਮਪਟਨ ਤੇ ਹਰਨਾਮ ਸਿੰਘ ਗੁਰਓ ਡਇਰੈਕਟਰ ਸਿੱਖ ਸੈਂਟਰ ਬਰੈਮਪਟਨ ਦੀ ਅਗਵਾਹੀ ਵਿੱਚ ਹੋਇਆ ਜਿਸ ਵਿੱਚ ਕੁਲਦੀਪ ਸਿੰਘ ਕੁਲਾਰ, ਕਮਲਜੀਤ ਸਿੰਘ ਤੇ ਪਵਨਜੀਤ ਸਿੰਘ ਵੀ ਹਾਜ਼ਰ ਸਨ ਅੱਜ ਦੀ ਮੁੱਖ ਇੱਕਤਰਤਾ ਲੱਖੋਵਾਲ ਪਰਿਵਾਰ ਦੀਆਂ ਕਿਸਾਨੀ ਨੂੰ ਉੱਚਾ ਚੁੱਕਣ ਲਈ ਕੀਤੀਆਂ ਪ੍ਰਾਪਤੀਆਂ ਤੇ ਦਿੱਲੀ ਮੋਰਚਾ ਜਿੱਤਣ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਸਨਮਾਨ ਵਜੋਂ ਉਲੀਕਿਆ ਗਿਆ ਜਿਸ ਵਿੱਚ ਕਿਸਾਨੀ ਦੇ ਬਾਬਾ ਬੋਹੜ ਸ:ਅਜਮੇਰ ਸਿੰਘ ਲੱਖੋਵਾਲ ਤੇ ਬੀਕੇਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਸ.ਹਰਿੰਦਰ ਸਿੰਘ ਲੱਖੋਵਾਲ ਦਾ ਬਲਜੀਤ ਸਿੰਘ ਅਰਦਾਸੀਏ ਸਿੰਘ ਦਰਬਾਰ ਸਾਹਿਬ ਨੇ ਸਰੋਪਿਓ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਕਿਉਂਕਿ ਲੱਖੋਵਾਲ ਪਰਿਵਾਰ ਨੇ ਪਿਛਲੇ ਦੋ ਦਹਾਕਿਆ ਤੋਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸਮੇਂ-ਸਮੇਂ ਤੇ ਕਿਸਾਨੀ ਅੰਦੋਲਨ ਲੜੇ ਤੇ ਕਿਸਾਨਾਂ ਦੇ ਹਿੱਤਾਂ ਲਈ ਸ.ਅਜਮੇਰ ਸਿੰਘ ਲੱਖੋਵਾਲ ਨੇ ਆਪਣਾ ਸਾਰਾ ਜੀਵਨ ਹੀ ਇਸ ਪਾਸੇ ਲਾ ਦਿੱਤਾ ਕਿਸਾਨਾਂ ਲਈ 8 ਸਾਲ ਜੇਲ ਕੱਟੀ ਉਨ੍ਹਾਂ ਨੇ ਵੱਖ-ਵੱਖ ਸਮੇਂ ਅਨੇਕਾ ਅੰਦੋਲਨ ਧਰਨੇ ਸਰਕਾਰਾਂ ਵਿੱਰੁਧ ਲਗਾਏ ਜਿਵੇਂ 1972 ਚ ਕੇਂਦਰ ਸਰਕਾਰ ਨੇ ਕਣਕ ਦਾ ਰੇਟ ਘਟਾਉਣ ਵਿਰੁੱਧ ਮੋਰਚਾ, 1973 ਵਿੱਚ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਖਟਕੜ ਕਲਾਂ ਵਿਖੇ ਵਿਰੋਧ, 1974 ਚ ਮੁਕਤਸਰ ਮਾਘੀ ਦੇ ਯੂਨੀਅਨ ਨੇ ਸਿੰਗਲ ਫੂਡ ਜੋੜ ਦੇ ਖਿਲਾਫ ਮੋਰਚਾ, 1974 ਚ ਬਿਜਲੀ ਦੇ ਬਿੱਲਾਂ ਸਬੰਧੀ ਮੋਰਚਾ, 1975 ਵਿੱਚ ਯੂਨੀਅਨ ਨੇ ਬਰਨਾਲਾ ਤੋਂ ਲੇਖੇ-ਜੋਖੇ ਦਾ ਮੋਰਚਾ ਲਾਇਆ, 1978 ਚ ਕੁਝਾਵਾਲਾ ਮੋਰਚਾ ਦਿੱਲੀ ਵਿਚ ਲਗਾਇਆ ਗਿਆ,1984 ਵਿੱਚ ਯੂਨੀਅਨ ਗਵਰਨਰ ਬੀ. ਡੀ. ਪਾਂਡੇ ਦਾ 7 ਦਿਨ ਇਤਿਹਾਸਕ ਘੇਰਾਓ ਕੀਤਾ, 1984 ਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਇੰਦਰਾ ਗਾਂਧੀ ਨੇ ਅਟੈਕ ਕਰ ਦਿੱਤਾ ਜਿਸ ਦਾ ਯੂਨੀਅਨ ਨੇ ਸਖਤ ਵਿਰੋਧ ਕੀਤਾ ਅਤੇ ਜੇਲਾਂ ਕੱਟੀਆਂ, 1986 ਚ ਬਰਨਾਲਾ ਸਾਹਿਬ ਮੁੱਖ ਮੰਤਰੀ ਪੰਜਾਬ ਨੇ ਨਹਿਰ ਬਣਾਉਣ ਦੀ ਗੱਲ ਕੀਤੀ ਤਾਂ ਲੱਖੋਵਾਲ ਦੀ ਅਗਵਾਈ ਵਿਚ ਪਥਰੇੜੀ ਜੱਟਾ ਵਿਖੇ 6 ਮਹੀਨੇ ਨਹਿਰ ਚ ਧਰਨਾ ਮਾਰ ਕੇ ਨਹਿਰ ਰੁਕਵਾਈ, 1990 ਵਿਚ ਲੱਖੋਵਾਲ ਦੀ ਅਗਵਾਈ ਵਿਚ ਗਵਰਨਰ ਪੰਜਾਬ ਵਰਿੰਦਰ ਵਰਮਾ ਦਾ 14 ਦਿਨ ਮੁਕੰਮਲ ਘੇਰਾਓ ਕੀਤਾ, 1993 ਵਿੱਚ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਜਿੰਦਰ ਸਿੰਘ ਨੂੰ ਫਾਂਸੀ ਲਾ ਦਿੱਤੀ ਗਈ ਉਨ੍ਹਾਂ ਦੋਨਾਂ ਬਹਾਦਰਾਂ ਦੀ ਪਹਿਲੀ ਬਰਸੀ ਲੱਖੋਵਾਲ ਦੀ ਅਗਵਾਈ ਵਿਚ ਆਲਮਗੀਰ ਗੁਰੂਦੁਆਰਾ ਸਾਹਿਬ ਵਿਖੇ ਮਨਾਈ ਗਈ ਜਿਸ ਕਰਕੇ ਲੱਖੋਵਾਲ ਨੂੰ ਟਾਡਾ ਐਕਟ ਲਾ ਕੇ 6 ਮਹੀਨੇ ਸਖਤ ਕਾਨੂੰਨ ਅਧੀਨ ਜੇਲ ਵਿੱਚ ਬੰਦ ਰਹਿਣਾ ਪਿਆ, 1997 ਚ ਕਿਸਾਨਾਂ ਦੇ ਮੋਟਰਾਂ ਦੇ ਬਿਜਲੀ ਦੇ ਬਿੱਲ ਮੁਆਫ ਕਰਵਾਏ, ਮਨਮੋਹਨ ਸਿੰਘ ਸਰਕਾਰ ਸਮੇਂ ਦਿੱਲੀ ਜੰਤਰ-ਮੰਤਰ ਤੇ ਲਗਾਤਾਰ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਨੂੰ ਮਜਬੂਰ ਕਰਕੇ 71 ਸੋ ਕਰੋੜ ਦਾ ਕਰਜਾ ਖਤਮ ਕਰਵਾਇਆ ਆਪਣੇ ਪਿਤਾ ਦੇ ਕਦਮਾਂ ਤੇ ਦਿੱਤੀਆਂ ਸਿੱਖਿਆਂਵਾ ਨੂੰ ਪੱਲੇ ਬੰਨ ਕੇ ਸ.ਹਰਿੰਦਰ ਸਿੰਘ ਲੱਖੋਵਾਲ ਨੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਥੋਪੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਮੋਰਚਾ ਮੋਹਰੀ ਹੋ ਕੇ ਲੜਿਆ ਤੇ ਮੋਰਚੇ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਪਿਛਲੇ ਸਮੇਂ ਤੋਂ ਉਹ ਬੀਕੇਯੂ ਲੱਖੋਵਾਲ ਰਜਿ:283 ਕਿਸਾਨ ਜਥੇਬੰਦੀ ਦੀ ਮਿਹਨਤ ਤੇ ਲਗਨ ਨਾਲ ਅਗਵਾਹੀ ਕਰ ਰਹੇ ਹਨ।