ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਲਦ ਪ੍ਰਮੋਸ਼ਨ ਆਰਡਰ ਜਾਰੀ ਕਰਨ ਦਾ ਭਰੋਸਾ-
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,2 ਜੁਲਾਈ -ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਰਜਿ.ਪੰਜਾਬ ਦੀ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਵੱਲੋਂ ਹੈੱਡ ਟੀਚਰਜ਼ ਅਤੇ ਸੈਂਟਰ ਹੈੱਡ ਟੀਚਰਜ਼ ਦੀਆਂ ਤਰੱਕੀਆਂ ‘ਚ ਹੋ ਰਹੀ ਦੇਰੀ ਨੂੰ ਲੈ ਕੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਸੁਸ਼ੀਲ ਨਾਥ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਤੇ ਸਬੰਧਤ ਡੀਲਿੰਗ ਹੈਡ ਵੀ ਮੌਜੂਦ ਸਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਸਾਂਝੀ ਅਗਵਾਈ ਹੇਠ ਹੋਈ ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਮੁੱਖ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਜ਼ਿਲ੍ਹੇ ਅੰਦਰ ਤਰੱਕੀਆਂ ਕਰਨ ‘ਚ ਹੋ ਰਹੀ ਦੇਰੀ ਦੇ ਕਾਰਨ ਤਰੱਕੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ,ਇਸ ਲਈ ਸਾਰੀਆ ਖਾਲੀ ਪੋਸਟਾਂ ਤੇ ਤੁਰੰਤ ਪ੍ਰਮੋਸ਼ਨਾਂ ਦੇ ਆਰਡਰ ਦਿੱਤੇ ਜਾਣ। ਆਗੂਆਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਤਰੱਕੀਆਂ ਦੌਰਾਨ ਡੀ-ਬਾਰ ਹੋਣ ਵਾਲੇ ਅਧਿਆਪਕਾਂ ਤੋਂ ਬਾਅਦ ਜਲਦ ਹੀ ਅਗਲੇ ਰਾਉਂਡ ਚਲਾ ਕੇ ਪੂਰੀਆਂ ਖਾਲੀ ਪੋਸਟਾਂ ਭਰੀਆ ਜਾਣ।ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਤੇ ਸਾਰੇ ਉੱਚ ਸਿੱਖਿਆ ਅਧਿਕਾਰੀਆ ਨਾਲ ਬੀਤੀ 27 ਜੂਨ ਨੂੰ ਜਲੰਧਰ ਵਿਖੇ ਹੋਈ ਮੀਟਿੰਗ ‘ਚ ਵੀ ਇਹ ਮੁੱਦਾ ਪੁਰਜ਼ੋਰ ਢੰਗ ਨਾਲ ਉਠਾਉਣ ‘ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਤਰੱਕੀਆਂ ਸਬੰਧੀ ਸਪੱਸ਼ਟ ਆਦੇਸ਼ ਵੀ ਦਿੱਤੇ ਹਨ।ਅਧਿਆਪਕ ਆਗੂਆਂ ਦੱਸਿਆ ਕਿ ਮੀਟਿੰਗ ਦੌਰਾਨ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਜਲਦ ਪ੍ਰਮੋਸ਼ਨ ਆਰਡਰ ਜਾਰੀ ਕਰਨ ਦਾ ਭਰੋਸਾ ਦਿੰਦਿਆ ਕਿਹਾ ਕਿ ਭਲਾਈ ਵਿਭਾਗ ਨੇ ਕੁਝ ਜਾਣਕਾਰੀ ਮੰਗੀ ਹੈ,ਜੋ ਕੱਲ ਤੱਕ ਦੂਰ ਕਰਕੇ ਪ੍ਰਮੋਸ਼ਨ ਆਰਡਰ ਜਾਰੀ ਕੀਤੇ ਜਾ ਰਹੇ ਹਨ।ਜਿਲ੍ਹਾ ਸਿੱਖਿਆ ਅਫ਼ਸਰ ਨੇ ਇਹ ਵੀ ਕਿਹਾ ਕਿ ਤਰੱਕੀ ਉਪਰੰਤ ਜੁਆਇੰਨ ਨਾ ਕਰਨ ਵਾਲੇ ਅਧਿਆਪਕਾਂ ਤੋਂ ਬਾਅਦ ਅਗਲੇ ਅਧਿਆਪਕਾਂ ਦੀ ਪ੍ਰਮੋਸ਼ਨ ਲਈ ਭਾਵੇਂ ਜਿੰਨੇ ਵੀ ਲੋੜੀਂਦੇ ਰਾਉਂਡ ਚਲਾਉਣੇ ਪੈਣ,ਸਾਰੀਆਂ ਖ਼ਾਲੀ ਪੋਸਟਾਂ ਤੇ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ।ਯੂਨੀਅਨ ਆਗੂਆਂ ਵੱਲੋਂ ਅਧਿਆਪਕ ਵਰਗ ਨੂੰ ਵੀ ਅਪੀਲ ਕੀਤੀ ਹੈ ਕਿ ਪਿਛਲੇ ਸਮੇਂ ਅੰਦਰ ਜੇਕਰ ਕਿਸੇ ਦਾ ਹੱਕ ਰਹਿ ਗਿਆ ਹੋਵੇ ਤਾਂ ਉਹ ਸਹੀ ਮਾਧਿਅਮ ਰਾਹੀਂ ਆਪਣੀ ਗੱਲ ਰੱਖਦਿਆਂ ਜਿਲ੍ਹਾ ਦਫ਼ਤਰ ਦੇ ਧਿਆਨ ‘ਚ ਲਿਆਉਣ ਤਾਂ ਜੋ ਤਰੱਕੀਆਂ ‘ਚ ਦੇਰੀ ਦਾ ਕੋਈ ਕਾਰਣ ਨਾ ਰਹੇ।ਇਸ ਮੀਟਿੰਗ ‘ਚ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ ਵੇਰਕਾ,ਜਸਵਿੰਦਰ ਪਾਲ ਸਿੰਘ ਜੱਸ,ਜਤਿੰਦਰ ਸਿੰਘ ਲਾਵੇਂ,ਰਾਜਿੰਦਰ ਸਿੰਘ ਰਾਜਾਸਾਂਸੀ,ਜਸਵਿੰਦਰ ਸਿੰਘ ਚਮਿਆਰੀ, ਲਖਵਿੰਦਰ ਸਿੰਘ ਦੂਹਰੀਆਂ,ਹਰਚਰਨ ਸਿੰਘ ਸ਼ਾਹ,ਦਵਿੰਦਰ ਕੁਮਾਰ,ਰੁਪਿੰਦਰ ਸਿੰਘ ਰਵੀ,ਰਾਜਵਿੰਦਰ ਸਿੰਘ ਲੁੱਧੜ,ਧਰਮਿੰਦਰ ਸਿੰਘ ਮਾਨਾਵਾਲਾਂ,ਬਰਿੰਦਰ ਸਿੰਘ,ਕੰਵਲਦੀਪ ਸਿੰਘ, ਗੁਰਵਿੰਦਰ ਸਿੰਘ ਰਈਆ ਅਤੇ ਹੋਰ ਆਗੂ ਸ਼ਾਮਿਲ ਸਨ।
ਫੋਟੋ ਕੈਪਸ਼ਨ: ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੀ ਇਕਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਸੁਸ਼ੀਲ ਨਾਥ ਨੂੰ ਮੰਗ ਪੱਤਰ ਸੌਂਪਦੇ ਹੋਏ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)