Headlines

ਐਬਸਫੋਰਡ ‘ਚ ‘ਤੀਆਂ ਦਾ ਮੇਲਾ’ 10 ਅਗਸਤ ਨੂੰ

*ਬੜੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ-ਧਾਲੀਵਾਲ,ਮਾਨ

ਵੈਨਕੂਵਰ,(ਮਲਕੀਤ ਸਿੰਘ)-ਐਬਸਫੋਰਡ ਸ਼ਹਿਰ ‘ਚ ‘ਵਿਰਸਾ ਫਾਉਂਡੇਸ਼ਨ’ ਦੇ ਸਹਿਯੋਗ ਨਾਲ 10 ਅਗਸਤ ਨੂੰ 8 ਵਾਂ ‘ਤੀਆਂ ਦਾ ਮੇਲਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਧਰਮਵੀਰ ਧਾਲੀਵਾਲ ਅਤੇ ਪਰਮ ਮਾਨ ਨੇ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 10 ਅਗਸਤ ਦਿਨ ਸਨੀਵਾਰ ਨੂੰ 4582 ਬੈਲ ਰੋਡ ਵਿਖੇ ਖੁੱਲੇ ਅਸਮਾਨ ਹੇਠਾਂ ਦੁਪਹਿਰ 12:30 ਤੋਂ ਸ਼ਾਮ 6:30 ਤੀਕ ਨਿਰੰਤਰ ਚੱਲਣ ਵਾਲੇ ਇਸ ਮੇਲੇ ‘ਚ ਵੱਡੀ ਗਿਣਤੀ ਮੁਟਿਆਰਾਂ ਅਤੇ ਵੱਖ-ਵੱਖ ਵਰਗ ਦੀ ਉਮਰ ਦੀ ਔਰਤਾਂ ਵੱਲੋਂ ਸਿਰਕਤ ਕਰਕੇ ਮੇਲੇ ਦਾ ਆਨੰਦ ਮਾਣਿਆ ਜਾਵੇਗਾ ਇਸ ਮੇਲੇ ‘ਚ ਪ੍ਰਸਿੱਧ ਪੰਜਾਬੀ ਗਾਇਕਾਵਾਂ ਅਮਨ ਰੋਜੀ, ਸੁਖੀ ਕੌਰ,ਮਨਜੀਤ ਗਿੱਲ,ਬਲਜਿੰਦਰ ਸੰਧੂ,ਚਰਨਜੀਤ ਚੰਨੀ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਜੌਹਨ ਬੇਦੀ ਅਤੇ  ਲਾਟੀ ਔਲਖ ਵੱਲੋਂ ਆਪਣੇ ਤਹਿਸੁਦਾ ਪ੍ਰੋਗਰਾਮ ਮੁਤਾਬਿਕ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਪੰਜਬੀ ਵਿਰਸੇ ਨਾਲ ਸੰਬੰਧਿਤ ਪੁਰਾਣੀਆਂ ਵਸਤਾਂ ਦੀ ਨੁਮਾਇਸ਼ ਵੀ ਇਸ ਮੇਲੇ ‘ਚ ਲਗਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੈਲਗਿਰੀ ਤੋ ਡਾ.ਬਲਵਿੰਦਰ ਕੋਰ ਬਰਾੜ   ਅਤੇ   ਉੱਘੇ  ਸਹਿਤਕਾਰ ਮਨਜੀਤ ਕੌਰ ਗਿੱਲ ਸਿਆਟਲ(ਅਮਰੀਕਾ) ਤੋਂ ਵਿਸ਼ੇਸ਼ ਤੌਰ ‘ਤੇ ਇਸ ਮੇਲੇ ‘ਚ ਸਿਰਕਤ ਕਰਨਗੇ।ਅਖੀਰ ‘ਚ ਉਨ੍ਹਾਂ ਨੇ ਦੱਸਿਆ ਕਿ ਉਕਤ ਮੇਲੇ ਦੇ ਸਬੰਧ ‘ਚ ਲੋੜੀਦੇ ਪ੍ਰਬੰਧਾਂ ਦੀਆਂ ਤਿਆਰੀਆਂ ਪੂਰੇ ਉਤਸਾਹ ਨਾਲ ਕੀਤੀਆਂ ਜਾ ਰਹੀਆਂ ਹਨ।

ਕੈਪਸ਼ਨ ‘ਤੀਆਂ ਦੇ ਮੇਲੇ’ ਦਾ ਜਾਰੀ ਕੀਤਾ ਇੱਕ ਪੋਸਟਰ

Leave a Reply

Your email address will not be published. Required fields are marked *