Headlines

ਕੈਨੇਡਾ ਡੇਅ’ ਧੂਮਧਾਮ ਨਾਲ ਮਨਾਇਆ

* ਆਗੂਆਂ ਵਲੋਂ ਵਧਾਈਆਂ- ਮੂਲ ਨਿਵਾਸੀਆਂ ਨਾਲ ਅਪਣਾਏ ਜਾਂਦੇ ਰਹੇ ਨਸਲਵਾਦੀ ਵਿਤਕਰੇ ਦਾ ਵੀ ਕੀਤਾ ਜ਼ਿਕਰ-

ਵੈਨਕੂਵਰ,2 ਜੁਲਾਈ (ਮਲਕੀਤ ਸਿੰਘ)-ਅੱਜ 1 ਜੁਲਾਈ ਨੂੰ ਕੈਨੇਡਾ ਭਰ ‘ਚ  ‘ ਕੈਨੇਡਾ ਡੇਅ’ ਦੇ ਸ਼ੁਭ ਦਿਹਾੜੇ ‘ਤੇ ਵੱਖ-ਵੱਖ ਸ਼ਹਿਰਾਂ ‘ਚ ਨਿਰਧਾਰਿਤ ਥਾਵਾਂ ‘ਤੇ ਜਸ਼ਨਾ ਦਾ ਆਯੋਜਿਨ ਕੀਤਾ ਗਿਆ। ਇਹ ਸਬੰਧ ਵਿੱਚ ਵੱਖ-ਵੱਖ ਆਗੂਆਂ ਵੱਲੋਂ ਆਪਣੇ ਵੱਲੋ ਜਾਰੀ ਕੀਤੇ ਸੰਦੇਸ਼ਾਂ ‘ਚ ਜਿਥੇ ਕਿ ਸਮੁੱਚੇ ਕੈਨੇਡੀਅਨਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਹਨ,ਉਥੇ ਕੈਨੇਡਾ ਦੇ ਮੂਲ ਨਿਵਾਸੀ ਭਾਈਚਾਰੇ ਦੇ ਲੋਕਾਂ ਨਾਲ ਪਹਿਲਾਂ ਆਪਣਾਏ ਜਾਦੇ ਰਹੇ ਨਸਲਵਾਦੀ ਵਿਕਤਰੇ ਨੂੰ ਯਾਦ ਕਰਦਿਆਂ ਉਨ੍ਹਾਂ  ਨਾਲ ਇਕਜੁੱਟਤਾ ਕਾਇਮ ਕਰਨ ਦਾ ਵੀ ਜ਼ਿਕਰ ਕੀਤਾ ਗਿਆ। ਸਥਾਨਕ ਪੰਜਾਬੀ ਭਾਈਚਾਰੇ ‘ਚ ਚਰਚਿਤ ਪੰਜਾਬੀ ‘ਸਪਾਈਸ ਰੇਡੀਉ ‘ ਦੇ ਉੱਘੇ ਹੋਸਟ ਗੁਰਪ੍ਰੀਤ ਸਿੰਘ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਿਕ ਇਸ ਮੌਕੇ ‘ਤੇ ਵਿਚਾਰ ਪ੍ਰਗਟ ਕਰਨ ਵਾਲਿਆਂ ‘ਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੀ ਬਜ਼ੁਰਗ ਕਾਰਕੁੰਨ ਸੈਲਡੀਸ ਰੇਡਕ,ਸਿਆਹ ਭਾਈਚਾਰੇ ਦੀ ਕਮੀਕਾ ਵਿਲੀਅਮਜ਼, ਚੀਨੀ ਮੂਲ ਦੀ ਡੋਰਿਸ ਮਾਹ,ਯਹੂਦੀ ਟੀਚਰ ਅਤੇ ਨਸਲਵਾਦ ਵਿਰੋਧੀ ਕਾਰਕੁੰਨ,ਐਨੀ ਉਹਾਨਾ,ਹਿਜਾਬੀ ਮੁਸਲਿਮ ਔਰਤ ਡਾ: ਨਾਜੀਆ ਨਿਆਜੀ,ਗੁਜਰਾਤੀ ਮੁਸਲਿਮ ਕਾਨਕੁੰਨ,ਇਮਿਤਿਆਜ਼ ਪੋਪਟ,ਭਾਰਤੀ ਮੂਲ ਦੀ ਸਾਬਕਾ ਪੱਤਰਕਾਰ ਸਰੂਤੀ ਜੋਸ਼ੀ,ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ,ਪਰਮ ਕੈਥ,ਰਜਨੀਸ਼ ਗੁਪਤਾ,ਬਲਤੇਜ ਢਿਲੋਂ,ਅਤੇ ਸਾਸਦ ਸੁੱਖ ਧਾਲੀਵਾਲ ਆਦਿ ਦੇ ਨਾਮ ਸਾਮਿਲ ਸਨ।

–‘ਕੈਨੇਡਾ ਡੇਅ’ ਦੇ ਮੌਕੇ ‘ਤੇ ਕੈਨੇਡਾ ਦੇ ਵੱਖ-ਵੱਖ ਸਹਿਰਾਂ ‘ਚ ਮਨਾਏ ਜਸ਼ਨ

* ਪ੍ਰਿੰਸ ਰੋਪਿਡ ‘ਚ ਆਤਿਸਬਾਜ਼ੀ ਦਾ ਲੋਕਾਂ ਨੇ ਅਨੰਦ ਮਾਣਿਆ

ਵੈਨਕੂਵਰ, 2 ਜੁਲਾਈ ( ਮਲਕੀਤ ਸਿੰਘ)- ‘ ‘ਕੈਨੇਡਾ ਡੇਅ’ ਦੇ ਮੌਕੇ ‘ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਸਮੇਤ ਵੈਨਕੂਵਰ ਮਹਾਂਨਗਰ ‘ਚ ਸਥਿਤ ਡਾਊਨ ਟਾਊਨ ਵਿਚ ਵੀ ਵੱਡੀ ਗਿਣਤੀ ‘ਚ ਇਕੱਤਰ ਹੋਏ ਕੈਨੇਡੀਅਨ ਵਲੋ ਜਸਨ ਮਨਾਏ ਜਾਣ ਦੀ ਸੂਚਨਾਵਾਂ ਹਨ। ਇਸ ਸਬੰਧ ਵਿੱਚ ਬਹੁਗਿਣਤੀ ਕੈਨੇਡੀਅਨ ਲੋਕਾਂ ਦੀ ਆਮਦ ਨਾਲ ਵੈਨਕੂਵਰ ਦੀਆਂ ਚੋਣਵੀਆਂ  ਸੜਕਾਂ ਅਤੇ ਪਾਰਕਾਂ ‘ਚ ਰੌਣਕਾ ਵਾਲਾ ਮਾਹੌਲ ਸਿਰਜਿਆ ਨਜ਼ਰੀ ਪਿਆ। ਖੁਸ਼ੀ ਦੇ ਰੌਅ ‘ਚ ਮਗਨ ਕੁਝ ਕੈਨੇਡੀਅਨ ਆਪੋ- ਆਪਣੇ ਵਾਹਨਾਂ ‘ਤੇ ਕੈਨੇਡਾ ਦਾ ਕੌਮੀ ਝੰਡਾ ਲਗਾ ਕੇ ਵਾਹਨਾ ਸਮੇਤ ਵੱਖ-ਵੱਖ ਰਸਤਿਆਂ ‘ਤੇ ‘ਗੇੜੀਆਂ’ ਕੱਢਦੇ ਵੀ ਨਜ਼ਰੀ ਪਏ।
ਇਸੇ ਤਰ੍ਹਾਂ ਬ੍ਰਿਟਿਸ਼ ਕੌਲੰਬੀਆ ਦੇ ਖੂਬਸੂਰਤ ਪਹਾੜਾਂ ‘ਚ ਘਿਰੇ ਪ੍ਰਿੰਸ ਰੋਪਿਡ ਸ਼ਹਿਰ ਦੇ ਵਸਨੀਕ ਲੋਕਾਂ ਵੱਲੋ ਵੀ ‘ਕੈਨੇਡਾ ਡੇਅ’ ਦੇ ਮੌਕੇ ‘ਤੇ ਜਸ਼ਨਾ ਦਾ ਆਯੋਜਿਨ ਕੀਤਾ ਗਿਆ। ਇਸੇ ਸਬੰਧ ਵਿੱਚ ਉਥੋਂ ਦੇ ਪੈਸਿਟਿਕ ਮਰਾਈਨਜ਼ ਮੈਮੋਰੀਅਲ ਪਾਰਕ ‘ਚ ਦੇਰ ਰਾਤ ਤੀਕ ਇਕੱਤਰ ਹੋਏ ਸ਼ਹਿਰ ਵਾਸੀਆਂ ਵੱਲੋਂ ਜਿੱਥੇ ਕਿ ਇੱਕ ਦੂਜੇ ਨੇ ਵਧਾਈਆਂ ਦਿੱਤੀਆਂ ਗਈਆਂ ਉੱਥੇ ਆਤਸ਼ਬਾਜੀ ਦੇ ਰੌਣਕਮਈ ਮਾਹੌਲ ਦਾ ਆਨੰਦ ਵੀ ਮਾਣਿਆ ਗਿਆ।