Headlines

ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਰਕਰ ਨੂੰ ਸਮੇਂ ਸਿਰ ਹਸਤਪਾਲ ਨਾ ਪਹੁੰਚਾਉਣ ਵਾਲਾ ਮਾਲਕ ਪੁਲਿਸ ਵਲੋਂ ਗ੍ਰਿਫ਼ਤਾਰ 

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਦੇ ਸੂਬਾ ਲਾਸੀਓ ਦੇ ਲਾਤੀਨਾ ਵਿਖੇ ਕੰਮ ਦੌਰਾਨ ਜਖ਼ਮੀ ਹੋਕੇ ਕੰਮ ਦੇ ਮਾਲਕ ਦੀ ਗਲਤੀ ਨਾਲ ਮਰੇ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਭਾਰਤੀ ਭਾਈਚਾਰਾ ਅੱਡੀ-ਚੋਟੀ ਦਾ ਜੋ਼ਰ ਲਗਾ ਰਿਹਾ ਹੈ ਜਿਸ ਦੇ ਚੱਲਦਿਆਂ ਭਾਰਤੀ ਭਾਈਚਾਰਾ ਪ੍ਰਸ਼ਾਸ਼ਨ ਤੋਂ ਇਹ ਮੰਗ ਵੀ ਕਰ ਰਿਹਾ ਸੀ ਕਿ ਕੰਮ ਵਾਲੇ ਮਾਲਕ ਉਪੱਰ ਕਾਰਵਾਈ ਹੋਵੇ ਬੇਸ਼ੱਕ ਪਹਿਲਾਂ ਪ੍ਰਸ਼ਾਸ਼ਨ ਨੇ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ਼ ਕਰ ਲਾਸ਼ ਦਾ ਪੋਸਟ ਮਾਰਟਮ ਕਰਵਾ ਦਿੱਤਾ ਸੀ ਪਰ ਪੋਸਟ ਮਾਰਟਮ ਦੀ ਰਿਪੋਰਟ ਨਾ ਆਉਣ ਕਾਰਨ ਕਾਰਵਾਈ ਢਿੱਲੀ ਚੱਲ ਰਹੀ ਸੀ ।ਹੁਣ ਜਦੋਂ ਮਰਹੂਮ ਸਤਨਾਮ ਸਿੰਘ ਦੇ ਪੋਸਟ ਮਾਰਟਮ ਦੀ ਰਿਪੋਰਟ ਆਈ ਜਿਸ ਵਿੱਚ ਸਤਨਾਮ ਸਿੰਘ ਦੀ ਮੌਤ ਦਾ ਕਾਰਨ ਸਮੇਂ ਸਿਰ ਇਲਾਜ ਨਾ ਹੋਣਾ ਤੇ ਸਰੀਰ ਵਿੱਚੋਂ ਜਿ਼ਆਦਾ ਖੂਨ ਦੇ ਨਿਕਲਣ ਨੂੰ ਦੱਸਿਆ ਗਿਆ ਹੈ ਤਾਂ ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮ੍ਰਿਤਕ ਸਤਨਾਮ ਸਿੰਘ ਦੇ ਮਾਲਕ ਅਨਤੋਨੇਲੋ ਲੋਵਾਤੋ ਨੂੰ ਗ੍ਰਿਫ਼ਤਾਰ ਲਿਆ ।ਪੁਲਸ ਨੇ ਲੋਵਾਤੋ ਨੂੰ ਅਣਮਨੁੱਖੀ ਵਿਵਹਾਰ ਕਰਨ ਤੇ ਇਰਾਦਾ ਕਤਲ ਵਰਗੇ ਸੰਗੀਨ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਹੈ।ਜਿ਼ਕਰਯੋਗ ਹੈ ਕਿ ਮ੍ਰਿਤਕ ਨੂੰ ਇਨਸਾਫ਼ ਦੁਆਉਣ ਲਈ ਭਾਰਤੀ ਭਾਈਚਾਰੇ ਵੱਲੋਂ 22 ਜੂਨ ਤੇ 25 ਜੂਨ ਨੂੰ ਲਾਤੀਨਾ ਸ਼ਹਿਰ ਦੀਆਂ ਸੜਕਾਂ ਉਪੱਰ ਹਜ਼ਾਰਾਂ ਦੀ ਗਿਣਤੀ ਵਿੱਚ ਜਿੱਥੇ ਰੋਸ ਮਾਰਚ ਕਰਕੇ ਲਾਤੀਨਾ ਦੇ ਡੀ ਸੀ ਸਾਹਿਬ ਨੂੰ ਇਨਸਾਫ਼ ਲਈ ਮੰਗ ਪੱਤਰ ਦਿੱਤਾ ਗਿਆ ਸੀ ਜਿੱਥੇ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ਼ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਮ੍ਰਿਤਕ ਸਤਨਾਮ ਸਿੰਘ ਦੇ ਮੌਤ ਦੀ ਗੂੰਜ ਇਟਲੀ ਦੇ ਪਾਰਲੀਮੈਂਟ ਤੱਕ ਪਹੁੰਚੀ ਸੀ ਜਿਸ ਉਪੱਰ ਮੈਡਮ ਜੌਰਜੀਆ ਮੇਲੋਨੀ ਪ੍ਰਧਾਨ ਮੰਤਰੀ ਇਟਲੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।
ਫੋਟੋ ਕੈਪਸ਼ਨ : ਮ੍ਰਿਤਕ ਪੰਜਾਬੀ ਸਤਨਾਮ ਸਿੰਘ ਤੇ ਇਟਾਲੀਅਨ ਮਾਲਕ

ਅਨਤੋਨੇਲੋ ਲੋਵਾਤੋ

Leave a Reply

Your email address will not be published. Required fields are marked *