Headlines

ਵਿੰਨੀਪੈਗ ਵਿਚ ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਲੋਂ 8ਵਾਂ ਸਲਾਨਾ ਟੂਰਨਾਮੈਂਟ 12,13 ਤੇ 14 ਜੁਲਾਈ ਨੂੰ

ਵਿੰਨੀਪੈਗ (ਸ਼ਰਮਾ)-ਯੁਨਾਈਟਡ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਵਿੰਨੀਪੈਗ ਵਲੋਂ 8ਵਾਂ ਸਲਾਨਾ ਖੇਡ ਮੇਲਾ 12,13 ਤੇ 14 ਜੁਲਾਈ ਨੂੰ ਟਿੰਡਲ ਪਾਰਕ ਸਕੂਲ ਡਵੀਜ਼ਨ ਦੀ ਗਰਾਉਂਡ ਵਿਚ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਸੋਕਰ, ਵਾਲੀਬਾਲ, ਬਾਸਕਿਟਬਾਲ, ਬੈਡਮਿੰਟਨ, ਸ਼ੂਟਿੰਗ, ਰੱਸਾਕਸ਼ੀ, ਤਾਸ਼ ਸੀਪ ਤੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। ਟੀਮਾਂ ਦੀਆਂ ਐਂਟਰੀਆਂ 10 ਜੁਲਾਈ ਤੱਕ ਲਈਆਂ ਜਾਣਗੀਆਂ। ਪ੍ਰਬੰਧਕ ਕਮੇਟੀ ਵਲੋਂ ਖੇਡ ਪ੍ਰੇਮੀਆਂ ਨੂੰ ਹੁੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਟੂਰਨਾਮੈਂਟ ਦੌਰਾਨ ਚਾਹ, ਪਾਣੀ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।

ਵਧੇਰੇ ਜਾਣਕਾਰੀ ਲਈ ਸਾਕਸ਼ੀ ਗਰੇਵਾਲ ਨਾਲ ਫੋਨ ਨੰਬਰ 204-791-9404 ਜਾਂ ਜਗਰਾਜ ਖੰਗੂੜਾ ਨਾਲ 204-218-4948 ਤੇ ਸੰਪਰਕ ਕੀਤਾ ਜਾ ਸਕਦਾ ਹੈ।