Headlines

ਭੋਲੇ ਬਾਬਾ ਦੇ ਸਤਸੰਗ ਦੌਰਾਨ ਭਗਦੜ ਕਾਰਣ 121 ਮੌਤਾਂ

ਪੁਲਿਸ ਨੇ ਨਹੀ ਕੀਤਾ ਬਾਬੇ ਖਿਲਾਫ ਕੇਸ ਦਰਜ-

ਦਿੱਲੀ ( ਦਿਓਲ)- ਉਤਰ ਪ੍ਰਦੇਸ ਦੇ ਜਿਲਾ ਹਾਥਰਸ  ਦੇ ਸਿਕੰਦਰਰਾਓ ਵਿੱਚ ਸਤਿਸੰਗ ਦੌਰਾਨ ਭਗਦੜ ਮਚਣ ਤੇ 121 ਮੌਤਾਂ ਹੋਣ ਦੀ  ਦੁਖਦਾਈ ਖਬਰ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਮੁੱਖ ਸੇਵਾਦਾਰ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁੱਖ ਸੇਵਾਦਾਰ ਦੇਵਪ੍ਰਕਾਸ਼ ਮਧੁਕਰ ਅਤੇ ਹੋਰ ਸੇਵਾਦਾਰਾਂ ਖਿਲਾਫ ਮੰਗਲਵਾਰ ਦੇਰ ਰਾਤ ਕੇਸ ਦਰਜ ਕੀਤਾ ਗਿਆ। ਇਸ ਦੌਰਾਨ ਉਤਰ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਹਾਥਰਸ, ਆਗਰਾ, ਈਟਾ ਤੇ ਅਲੀਗੜ੍ਹ ਵਿਚ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕੀਤਾ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਮੁੱਖ ਦੋਸ਼ੀ ਬਾਬਾ ਉਰਫ ਹਰੀ ਨਰਾਇਣ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ।

ਕੌਣ ਹੈ ਬਾਬਾ ਹਰੀ ਨਰਾਇਣ-

ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਜਿਸ ਦੇ ਧਾਰਮਿਕ ਪ੍ਰਵਚਨ ਦੌਰਾਨ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਭਗਦੜ ਮਚਣ ਕਾਰਨ 121 ਲੋਕਾਂ ਦੀ ਮੌਤ ਹੋ ਗਈ, ਹਾਲ ਦੀ ਘੜੀ ਗਾਇਬ ਹੈ।  ਇਸ ਮਾਮਲੇ ਨੂੰ ਲੈ ਕੇ ਦਿਲਚਸਪ ਗੱਲ ਇਹ ਹੈ ਕਿ ਦਰਜ ਕੀਤੀ ਗਈ ਐੱਫ਼ਆਈਆਰ ਵਿਚ ਭੋਲੇ ਬਾਬਾ ਦਾ ਦੋਸ਼ੀ ਵਜੋਂ ਜ਼ਿਕਰ ਨਹੀਂ ਕੀਤਾ ਗਿਆ ਹੈ।

ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਨੂੰ ਜਿਸਨੂੰ ਪਹਿਲਾਂ ਸੌਰਭ ਕੁਮਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਉੱਤਰ ਪ੍ਰਦੇਸ ਪੁਲੀਸ ਦੇ ਖੁਫ਼ੀਆ ਵਿੰਗ ਵਿਚ ਕੰਮ ਕਰ ਚੁੱਕਾ ਹੈ। ਉਸਨੇ ਪ੍ਰਚਾਰਕ ਵਜੋਂ ਅਧਿਕਾਤਮਕ ਯਾਤਰਾ ਸ਼ੁਰੂ ਕਰਨ ਲਈ 17 ਸਾਲਾਂ ਦੀ ਸੇਵਾ ਤੋਂ ਬਾਅਦ ਨੌਕਰੀ ਛੱਡ ਦਿੱਤੀ ਸੀ।

ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਰੱਖਣ ਵਾਲੇ ਇਸ ਪ੍ਰਚਾਰਕ (ਭੋਲੇ ਬਾਬਾ) ਦੇ ਵੱਡੀ ਗਿਣਤੀ ‘ਚ ਪੈਰੋਕਾਰ ਹਨ ਜੋ ਆਪਣੇ ਆਪ ਨੂੰ ਬਾਬੇ ਦੀ ਫ਼ੌਜ ਦੱਸਦੇ ਹਨ। ਭੋਲੇ ਬਾਬਾ ਦੇ ਪੈਰੋਕਾਰ ਉੱਤਰ ਪ੍ਰਦੇਸ ਤੋਂ ਇਲਾਵਾ ਮੱਧ ਪ੍ਰਦੇਸ ਅਤੇ ਰਾਜਸਥਾਨ ਵਿਚ ਵੀ ਹਨ।

ਇੱਕ ਸ਼ਰਧਾਲੂ ਦਾ ਕਹਿਣਾ ਹੈ ਕਿ ਬਾਬੇ ਦਾ ਕੋਈ ਧਾਰਮਿਕ ਗੁਰੂ ਨਹੀਂ ਹੈ, ਨੌਕਰੀ ਤੋਂ ਸਵੈ ਇੱਛਾ ਸੇਵਾਮੁਕਤੀ ਲੈਣ ਤੋਂ ਬਾਅਦ ਉਹ ਅਧਿਆਤਮਕ ਸੇਵਾਵਾਂ ਵੱਲ ਹੋ ਗਏ ਸਨ। ਜਾਣਕਾਰੀ ਅਨੁਸਾਰ ਭੋਲੇ ਬਾਬਾ ਵੱਲੋਂ ਹਰ ਮੰਗਲਵਾਰ ਵੱਖ-ਵੱਖ ਥਾਵਾਂ ‘ਤੇ ਸਤਸੰਗ ਕਰਦਾ ਹੈ। ਬਾਬੇ ਦਾ ਇਕ ਆਸ਼ਰਮ ਮੈਨਪੁਰੀ ਵਿਚ ਵੀ ਮੌਜੂਦ ਹੈ।