ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਨਿਵਾਸੀ ਪਰਗਟ ਸਿੰਘ ਸੇਖੋਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਗੁਰਵਿੰਦਰ ਕੌਰ ਸੇਖੋਂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 64 ਸਾਲ ਦੇ ਸਨ। ਬੀਬੀ ਗੁਰਵਿੰਦਰ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 6 ਜੁਲਾਈ ਨੂੰ ਬਾਦ ਦੁਪਹਿਰ 2 ਵਜੇ ਥਾਮਸਨ ਫਿਊਨਰਲ ਹੋਮ 1291 ਮੈਕਗਿਲਵਰੇ ਬੁਲੇਵਾਰਡ ਵਿੰਨੀਪੈਗ ਵਿਖੇ ਕੀਤਾ ਜਾਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ 1244 ਮੋਲਾਰਡ ਰੋਡ ਵਿੰਨੀਪੈਗ ਵਿਖੇ ਸ਼ਾਮ 4 ਵਜੇ ਹੋਵੇਗੀ। ਪਰਿਵਾਰ ਨਾਲ ਦੁਖ ਪ੍ਰਗਟਾਵਾ ਕਰਨ ਲਈ ਪਰਗਟ ਸਿੰਘ ਸੇਖੋਂ ਨਾਲ ਫੋਨ ਨੰਬਰ 431-338-1142 ਜਾਂ ਉਹਨਾਂ ਦੇ ਸਪੁੱਤਰ ਅਰਸ਼ਦੀਪ ਸੇਖੋਂ ਨਾਲ 204-930-2221 ਤੇ ਸੰਪਰਕ ਕੀਤਾ ਜਾ ਸਕਦਾ ਹੈ।