Headlines

ਪੀਸ ਆਰਚ ਹੌਸਪੀਟਲ ਫਾਉਂਡੇਸ਼ਨ ਨੇ ਮਹਾਂਦਾਨੀ ਬਿਜਨਸਮੈਨ ਮਨਜੀਤ ਲਿਟ ਦਾ ਬਿਲਬੋਰਡ ਲਗਾਇਆ

ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨਸਮੈਨ ਮਨਜੀਤ ਲਿੱਟ ਵਲੋਂ ਪੀਸ ਆਰਚ ਹੌਸਪੀਟਲ ਫਾਉਂਡੇਸ਼ਨ ਨੂੰ 1,50,000 ਡਾਲਰ ਡੋਨੇਟ ਕੀਤੇ ਗਏ ਹਨ। ਫਾਉਂਡੇਸ਼ਨ ਨੇ ਲਿਟ ਵਲੋਂ ਮਾਨਵਤਾ ਦੇ ਭਲੇ ਲਈ ਦਿੱਤੀ ਗਈ ਇਸ ਡੋਨੇਸ਼ਨ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਵਾਈਟ ਰੌਕ 16 ਐਵਨਿਊ ਉਪਰ ਬਿਲਬੋਰਡ ਲਗਾਇਆ ਗਿਆ ਹੈ। ਫਾਉਂਡੇਸ਼ਨ ਨੇ ਸ੍ਰੀ ਲਿਟ ਨੂੰ ਭੇਜੇ ਗਏ ਸੰਦੇਸ਼ ਵਿਚ ਉਹਨਾਂ ਦਾ ਧੰਨਵਾਦ ਕਰਦਿਆਂ ਉਮੀਦ ਕੀਤੀ ਹੈ ਉਹ ਬੀਮਾਰਾਂ, ਰੋਗੀਆਂ ਤੇ ਲੋੜਵੰਦਾਂ ਦੀ ਮਦਦ ਲਈ ਇਵੇਂ ਹੀ ਦਿਲ ਖੋਹਲ ਕੇ ਦਾਨ ਦਿੰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜਿਲਾ ਜਲੰਧਰ ਦੇ ਜੰਮਪਲ ਮਨਜੀਤ ਲਿੱਟ ਯੂਕੇ ਵਿਚ ਵੱਡਾ ਬਿਜਨਸ ਸਥਾਪਿਤ ਕਰਨ ਉਪਰੰਤ ਕੈਨੇਡਾ ਪਰਵਾਸ ਕਰ ਆਏ ਸਨ। ਪਿਛਲੇ ਲੰਬੇ ਸਮੇਂ ਤੋ  ਉਹ ਬੀ ਸੀ ਵਿਚ ਆਪਣੇ ਨਿਰਮਾਣ ਕਾਰੋਬਾਰ ਦੇ ਨਾਲ ਇਕ ਸਮਾਜ ਸੇਵੀ ਵਜੋਂ ਵੀ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ। ਪਿਛਲੇ ਸਾਲ ਉਹਨਾਂ ਆਪਣੇ 73ਵੇਂ ਜਨਮ ਦਿਨ ਮੌਕੇ ਵੱਖ-ਵੱਖ ਸੰਸਥਾਵਾਂ ਨੂੰ ਲਗਪਗ 4 ਲੱਖ ਡਾਲਰ ਦਾਨ ਕੀਤੇ ਸਨ।