ਵੈਨਕੂਵਰ, 3 ਜਲਾਈ (ਮਲਕੀਤ ਸਿੰਘ)-ਕੈਨੇਡਾ ਦੇ ਕੁਝ ਚੋਣਵੇਂ ਇਲਾਕਿਆਂ ਨੂੰ ਛੱਡ ਕੇ ਬਾਕੀ ਦੇਸ਼ ‘ਚ ਅਗਲੇ ਹਫਤੇ ਮੁੜ ਤੋਂ ਗਰਮੀ ਦਾ ਪ੍ਰਕੋਪ ਵੱਧਣ ਦੀਆਂ ਕਿਆਸ ਅਰਾਈਆ ਹਨ।ਮੌਸਮ ਵਿਭਾਗ ਦੇ ਮਾਹਰਾਂ ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਮੁਤਾਬਿਕ ਅਗਲੇ ਹਫਤੇ ਗਰਮੀ ਦਾ ਪਾਰਾ ਲਗਾਤਾਰ ਵੱਧਣ ਦੀ ਸੰਭਾਵਨਾ ਹੈ ਜਿਸਦੇ ਸਿੱਟੇ ਵਜੋਂ ਤਾਪਮਾਨ 30 ਤੋਂ 31 ਸ਼ੈਲਸੀਅਸ ਤੀਕ ਪੁੱਜ ਸਕਦਾ ਹੈ।ਕੈਨੇਡਾ ‘ਚ ਵਧਦੇ ਤਾਪਮਾਨ ਕਾਰਨ ਸਮੁੰਦਰੀ ਬੀਚਾਂ ਅਤੇ ਪਾਰਕਾਂ ‘ਚ ਆਮ ਲੋਕਾਂ ਦੀਆਂ ਰੌਣਕਾਂ ਲਗਾਤਾਰ ਵੱਧਦੀਆਂ ਦੇਖੀਆਂ ਜਾ ਸਕਦੀਆਂ ਹਨ।