ਵੈਨਕੂਵਰ,3 ਜੁਲਾਈ (ਮਲਕੀਤ ਸਿੰਘ)- ਪੰਜਾਬ ਦੀ ਜੰਮਪਲ ਇਕ ਹੋਰ ਨੌਜੁਆਨ ਲੜਕੀ ਨੇ ਕੈਨੇਡਾ ਪੁਲਿਸ ‘ਚ ਭਰਤੀ ਹੋ ਕੇ ਜਿੱਥੇ ਕਿ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਪੰਜਾਬੀਆਂ ਦਾ ਵੀ ਮਾਣ ਵਧਾਇਆ ਹੈ ।ਵਰਨਣਯੋਗ ਹੈ ਕਿ 2017 ‘ਚ ਪੰਜਾਬ ਦੇ ਸਮਰਾਲਾ ਇਲਾਕੇ ਦੇ ਪਿੰਡ ਅੜੈਚਾ ਨਾਲ ਸਬੰਧਿਤ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਗਰਚਾ ਦੀ ਹੋਣਹਾਰ ਬੇਟੀ ਸੰਦੀਪ ਕੌਰ ਬੀ.ਟੈਕ.ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਉੱਚ ਵਿੱਦਿਆ ਪ੍ਰਾਪਤੀ ਲਈ ਕੈਨੇਡਾ ਆ ਗਈ ਅਤੇ ਕੈਨੇਡਾ ‘ਚ ਸਖਤ ਮਿਹਨਤ ਅਤੇ ਹੋਰ ਪੜ੍ਹਾਈ ਕਰਨ ਉਪਰੰਤ ਲੁੜੀਦੇ ਮਾਪਦੰਡਾ ਨੂੰ ਪੂਰਾ ਕਰਕੇ ਸੰਦੀਪ ਕੌਰ ਕੈਨੇਡੀਅਨ ਪੁਲਿਸ ਵਿਭਾਗ ‘ਚ ਭਰਤੀ ਹੋਣ ‘ਚ ਕਾਮਯਾਬ ਹੋ ਗਈ। ਸੰਦੀਪ ਕੌਰ ਦੀ ਇਸ ਪ੍ਰਾਪਤੀ ‘ਤੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਸੰਦੀਪ ਕੌਰ ਨੇ ਕੈਨੇਡਾ ਪੁਲਿਸ ਵਿਚ ਭਰਤੀ ਹੋਕੇ ਪੰਜਾਬੀਆਂ ਦਾ ਮਾਣ ਵਧਾਇਆ
