Headlines

ਬੇਹੱਦ ਸਫਲ ਰਿਹਾ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਗਿਆਰਵਾਂ ਬੱਚਿਆਂ ਦਾ ਸਮਾਗਮ

ਕੈਲਗਰੀ ( ਦਲਬੀਰ ਜੱਲੋਵਾਲੀਆ)- ਪੰਜਾਬੀ ਲਿਖਾਰੀ ਸਭਾ  ਕੈਲਗਰੀ  ਵੱਲੋਂ ਹਰ ਸਾਲ ਕਰਵਾਇਆ ਜਾਂਦਾ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ ਵਾਈਟ ਹੋਰਨ ਕਮਿਊਨਿਟੀ ਹਾਲ ਵਿਚ ਦਰਸਕਾਂ ਦੇ ਭਾਰੀ ਇਕੱਠ ਨਾਲ ਸ਼ੁਰੂ ਹੋਇਆ ਸਮਾਗਮ ਦਾ ਆਗਾਜ਼ ਸਭਾ ਦੇ ਜਨਰਲ ਸਕੱਤਰ ਮੰਗਲ ਚੱਠਾ ਨੇ ਬਾਬਾ ਨਜਮੀ ਦੇ ਸ਼ੇਆਰ ਨਾਲ ਕੀਤਾ  ਜਿਸ ਦੇ ਬੋਲ ਸਨ।
ਅੱਖਰਾ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ
ਉਪਰੰਤ  ਜਰਰਲ ਸਕੱਤਰ ਨੇ ਹਾਜ਼ਰੀਨ ਨੂੰ ਜੀ ਆਇਆ ਆਖਦਿਆਂ ਪ੍ਰਧਾਨ ਬਲਵੀਰ ਗੋਰਾ ਗੁਰਮੀਤ ਕੌਰ ਕੁਲਾਰ ,ਸਾਬਕਾ ਪ੍ਰਧਾਨ ਹਰੀ ਪਾਲ ਜੀ ਅਤੇ ਬਲਜਿੰਦਰ ਸੰਘਾ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ ਸਮਾਗਮ ਦਾ ਉਦਘਾਟਨ ਇਹਨਾਂ ਸਮਾਗਮਾਂ ਵਿੱਚ ਚਾਰ ਵਾਰ ਜੇਤੂ ਰਹੀ ਬੱਚੀ ਸਲੋਨੀ ਗੌਤਮ ਅਤੇ ਹੋਰ ਬੱਚਿਆਂ ਨੇ ਰੀਵਨ ਕੱਟ ਕੇ ਕੀਤਾ ਮਗਰੋਂ ਉਹਨਾਂ ਬੱਚਿਆਂ ਨੇ ਹੀ ਰਾਸ਼ਟਰੀ ਗੀਤ ਓ ਕੈਨੇਡਾ ਗਾਇਨ ਕਰਕੇ ਕੈਨੇਡਾ  ਦਾ ਧੰਨਵਾਦ ਕੀਤਾ ।ਇਸ ਤੋਂ ਬਾਅਦ ਸਾਬਕਾ ਪ੍ਰਧਾਨ ਹਰੀਪਾਲ ਨੇ ਸਭਾਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਪ੍ਰਧਾਨ ਬਲਵੀਰ ਗੋਰਾ ਨੇ ਬੱਚਿਆਂ ਦੇ ਸਮਾਗਮ ਬਾਰੇ ਜਾਣਕਾਰੀ ਦਿੱਤੀ ।
ਪਹਿਲੇ ਭਾਗ ਦੀ ਸ਼ੁਰੂਆਤ “ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ “ ਸ਼ੇਅਰ ਸੁਣਾ ਕੇ ਕੀਤੀ ਪਹਿਲੇ ਭਾਗ ਵਿੱਚ ਪਹਿਲੇ ਅਤੇ ਦੂਸਰੇ ਗ੍ਰੇਡ ਦੇ 28 ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਜੱਜ ਦੀ ਭੂਮਿਕਾ ਸੁਖਵਿੰਦਰ ਸਿੰਘ ਤੂਰ ਸੰਦੀਪ ਕੌਰ ਸਦਿਉੜਾ ਅਤੇ ਕੈਲਗਰੀ ਲੇਖਕ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਹੋਤਾ ਨੇ ਨਿਭਾਈ ਪਹਿਲੇ ਗਰੁੱਪ ਦੀ ਸਮਾਪਤੀ ਤੋਂ ਬਾਅਦ ਤਰਲੋਚਨ ਸੈਹਬੀਂ ਨੇ “ਗੀਤ ਕੋਈ ਪੰਜਾਬੀ ਦਾ ਸੁਣਾਓ ਪਿਆਰੇ ਬੱਚਿਓ “ਅਤੇ ਗੁਰਲਾਲ ਰੁਪਾਲੋਂ ਤੇ ਬਲਜੀਤ ਸਿੰਘ ਨੇ ਕਵੀਸ਼ਰੀ “ਅਸੀਂ ਧਰਤੀ ਵਿੱਚੋਂ ਉੱਗੇ ਹਾਂ ਹੁਣ ਅਸਮਾਨਾਂ ਤੱਕ ਜਾਵਾਂਗੇ “ਗਾ ਕੇ ਚੰਗਾ ਰੰਗ ਬੰਨਿਆ ਪਰਮਿੰਦਰ ਰਮਨ ਨੇ ਪਰਦੇਸੀਆਂ ਦਾ ਗੀਤ “ਮਾਏ ਨੀ ਮੈਂ ਜਾਣਾ ਪ੍ਰਦੇਸ਼ “ਸੁਣਾਇਆ ।
ਦੂਜੇ ਭਾਗ ਵਿੱਚ ਤੀਜੀ ਅਤੇ ਚੌਥੀ ਜਮਾਤ ਦੇ 17 ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਜੱਜ ਦੀ ਭੂਮਿਕਾ ਜਗਤਾਰ ਸਿੰਘ ਜਗਰਾਵਾਂ ਅਧਿਆਤਮਕ ਲੇਖਕ ਜਸਵਿੰਦਰ ਸਿੰਘ ਰੁਪਾਲ ਅਤੇ ਕੈਲਗਰੀ ਲੇਖਕ ਸਭਾ ਦੀ ਜਨਰਲ ਸਕੱਤਰ ਗੁਰਚਰਨ ਕੌਰ ਥਿੰਦ ਨੇ ਬਹੁਤ ਹੀ ਜਿੰਮੇਵਾਰੀ ਨਾਲ ਨਿਭਾਈ ਦੂਜੇ ਭਾਗ ਦੀ ਸਮਾਪਤੀ ਤੋਂ ਬਾਅਦ ਪੰਜਾਬੀ ਸਾਹਿਬ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਬੇਦਾਗ ਤੇ ਧਾਰਮਿਕ ਸ਼ਖਸ਼ੀਅਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨਾਲ ਸਮਾਗਮ ਵਿੱਚ ਸ਼ਾਮਿਲ ਹੋਏ ਵਾਤਾਵਰਨ ਦੇ ਰਾਖੇ ਬਾਬਾ ਸੇਵਾ ਸਿੰਘ ਜੀ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਉਸ ਤੋਂ ਬਾਅਦ ਸਲੋਨੀ ਗੌਤਮ ਨੇ ਦੱਸਿਆ ਕਿ ਉਹ ਪੰਜਾਬੀ ਲਿਖਾਰੀ ਸਭਾ ਦੇ ਬੱਚਿਆਂ ਵਾਲੇ ਸਮਾਗਮਾਂ ਕਰਕੇ ਹੀ ਅੱਜ ਉਹ ਸਕੂਲ ਵਿੱਚ ਚੰਗੀ ਸਪੀਕਰ ਹੈ ਇਸ ਮਗਰੋਂ ਤੀਜੇ ਭਾਗ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਜੱਜ ਦੀ ਡਿਊਟੀ ਰੇਡੀਓ ਸੁਰਸੰਗਮ ਤੋਂ ਸਵਲੀਨ ਕੌਰ ਜੱਸੜ ਜੱਗ ਪੰਜਾਬੀ ਟੀਵੀ ਦੇ ਸੰਚਾਲਕ ਸਤਵਿੰਦਰ ਸਿੰਘ ਅਤੇ ਕੈਲਗਰੀ ਦੀ ਮਾਣਮੱਤੀ ਸ਼ਖਸ਼ੀਅਤ ਚੰਦ ਸਿੰਘ ਸਦਿਉੜਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਇਸ ਭਾਗ ਵਿੱਚ ਪੰਜਵੀਂ ਅਤੇ ਛੇਵੀਂ ਕਲਾਸ ਦੇ 13 ਬੱਚਿਆਂ ਨੇ ਭਾਗ ਲਿਆ ਤੀਜੇ ਭਾਗ ਦੀ ਸਮਾਪਤੀ ਤੋਂ ਬਾਅਦ ਮਾਸਟਰ ਬਚਿੱਤਰ ਸਿੰਘ ਨੇ “ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ “ਕਵੀਸ਼ਰੀ ਸੁਣਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਦੇ ਨਾਲ ਹੀ ਮੇਜਰ ਸਿੰਘ ਨੇ ਵੀ ਗੀਤ ਪੇਸ਼ ਕੀਤਾ ।
ਚੌਥੇ ਗਰੁੱਪ ਵਿੱਚ ਸੱਤਵੀਂ ਅਤੇ ਅੱਠਵੀਂ ਕਲਾਸ ਦੇ ਸੱਤ ਬੱਚਿਆਂ ਦੇ ਭਾਗ ਲਿਆ ਜਿਸ ਵਿੱਚ ਜੱਜ ਦੀ ਜਿੰਮੇਵਾਰੀ ਸਭਾ ਦੇ ਸਾਬਕਾ ਪ੍ਰਧਾਨ ਗੁਰਬਚਨ ਬਰਾੜ ਰੇਡੀਓ ਰੈਡ ਐਫਐਮ ਦੇ ਬਰੌਡਕਾਸਟਰ ਰਿਸ਼ੀ ਨਾਗਰ ਅਤੇ ਪ੍ਰਸਿੱਧ ਸ਼ਾਇਰਾ ਸਰਿੰਦਰ ਗੀਤ ਨੇ ਬਖੂਬੀ ਨਿਭਾਈ ਸਾਰੇ ਭਾਗਾਂ ਦੇ ਬੱਚਿਆਂ ਨੇ ਧਾਰਮਿਕ ਸ਼ਬਦ ,ਗੁਰਬਾਣੀ ,ਕਵਿਤਾ ਅਤੇ ਗੀਤ ਸੁਣਾ ਕੇ ਪੰਜਾਬੀ ਬੋਲੀ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਚੌਥੇ ਭਾਗ ਦੀ ਸਮਾਪਤੀ ਤੋਂ ਬਾਅਦ ਸੁਖਵਿੰਦਰ ਤੂਰ ਨੇ “ਸਦਾ ਵਿਕਾਸ ਕਰੇ ਪੰਜਾਬੀ ਐਸੇ ਕਦਮ ਉਠਾਓ “ ਗੀਤ ਆਪਣੀ ਸਰੀਲੀ ਆਵਾਜ਼ ਵਿੱਚ ਸੁਣਾਇਆ ਰਿਸ਼ੀ ਨਗਰ ਜੀ ਨੇ  ਦਿਲਚਸਪ ਢੰਗ ਨਾਲ ਚੰਗੀ ਪੇਸ਼ਕਾਰੀ ਲਈ ਬੱਚਿਆਂ ਨੂੰ ਕੁਝ ਨੁਕਤੇ ਦੱਸੇ ਅਤੇ ਅੰਤ ਵਿੱਚ ਦਵਿੰਦਰ ਮਲਹਾਸ ਜੀ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਸਭਾ ਵਾਸਤੇ ਉਹ ਸਭ ਬੱਚੇ ਜੇਤੂ ਹਨ ਜਿਨਾਂ ਨੇ ਇਸ ਸਮਾਗਮ ਵਿੱਚ ਭਾਗ ਲਿਆ ।

ਪਹਿਲੇ ਭਾਗ ਵਿੱਚ
1.  ਹਰਅਸੀਸ ਕੌਰ ,2 ਜਸਕੀਰਤ ਕੌਰ ਸੈਣੀ 3 ਜੈਸਵੀ ਕੌਰ
ਦੂਜੇ ਭਾਗ ਵਿੱਚ
1. ਪ੍ਰਭਨੂਰ  ਸਿੰਘ ,2 ਸਿਦਕ ਸਿੰਘ ਗਰੇਵਾਲ
⁠3 ਰੋਹਨੀਸ਼ ਗੌਤਮ
ਤੀਜੇ ਭਾਗ ਵਿੱਚ
1 ਮੋਹਕਮ ਸਿੰਘ ਚੌਹਾਨ ,2 ਸਹਿਜ ਸਿੰਘ ਗਿੱਲ
3. ਹਰਸੀਰਤ ਕੌਰ
ਚੌਥੇ ਭਾਗ ਵਿੱਚ
1 ਹਰਬੀਰ ਸਿੰਘ ਗਿੱਲ ,2 ਸਮਰਵੀਰ ਸਦਿਓੜਾ 3ਤੇਜਵੀਰ ਕੌਰ ਜਗਪਾਲ
ਸਾਰੇ ਜੇਤੂ ਬੱਚਿਆਂ ਦਾ ਸਨਮਾਨ ਟਰਾਫੀਆਂ ਨਾਲ ਅਤੇ ਬਾਕੀ ਬੱਚਿਆਂ ਦਾ ਸਨਮਾਨ ਮੈਡਲਾਂ ਨਾਲ ਕੀਤਾ ਗਿਆ ।
ਸਾਊਂਡ ਦੀ ਜਿੰਮੇਵਾਰੀ ਰਣਜੀਤ ਸਿੰਘ ਅਤੇ ਕੈਮਰੇ ਦੀ ਜਿੰਮੇਵਾਰੀ ਜੋਰਾਵਰ ਬਾਂਸਲ ਨੇ ਬਖੂਬੀ ਨਿਭਾਈ ਚਾਹ ਪਕੌੜੇ ਦਾ ਪ੍ਰਬੰਧ ਹਰੇਕ ਵਾਰ ਦੀ ਤਰ੍ਹਾਂ ਗੁਰਲਾਲ ਸਿੰਘ ਰੁਪਾਲੋਂ ਦੇ ਪਰਿਵਾਰ ਵੱਲੋਂ ਬਹੁਤ ਹੀ ਪਿਆਰ ਨਾਲ ਕੀਤਾ ਗਿਆ ਇਸ ਮੌਕੇ ਐਮਐਲਏ ਗੁਰਿੰਦਰ ਬਰਾੜ ਦਰਸ਼ਨ ਸਿੰਘ ਧਾਲੀਵਾਲ ਬਲਜੀਤ ਸਿੰਘ ਪੰਧੇਰ ਅਤੇ ਪਰਮਜੀਤ ਸਿੰਘ ਭੰਗੂ ਹਾਜ਼ਰ ਸਨ ਸਤੀਸ਼ ਗੁਲਾਟੀ ਵੱਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ ।