Headlines

ਐਡਮਿੰਟਨ ਦੇ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਾਲਾਨਾ ਸਮਾਗਮ 16 ਜੁਲਾਈ ਤੋਂ

ਬਾਬਾ ਬਲਦੇਵ ਸਿੰਘ ਜੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ-

ਐਡਮਿੰਟਨ (ਗੁਰਪ੍ਰੀਤ ਸਿੰਘ)-ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਐਡਮਿੰਟਨ ਵਿਖੇ 11ਵਾਂ ਸਾਲਾਨਾ ਰੂਹਾਨੀ ਗੁਰਮਿਤ ਸਮਾਗਮ 16 ਜੁਲਾਈ ਤੋਂ 21 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵਿਸ਼ੇਸ਼ ਤੌਰ ਤੇ ਪੁੱਜ ਰਹੀਆਂ ਹਨ। ਸਮਾਗਮ ਦੌਰਾਨ ਰੋਜ਼ਾਨਾ ਸਵੇਰੇ 4 ਵਜੇ ਤੋਂ 7 ਵਜੇ ਤੱਕ ਅੰਮ੍ਰਿਤ ਵੇਲੇ ਦੇ ਦੀਵਾਨ, ਦੁਪਹਿਰ ਵੇਲੇ ਸੁਖਮਨੀ ਸਾਹਿਬ ਅਤੇ ਕੀਰਤਨ ਅਤੇ ਸ਼ਾਮ 5:30 ਤੋਂ 8 ਵਜੇ ਤੱਕ ਰਹਿਰਾਸ ਸਾਹਿਬ, ਕਥਾ ਕੀਰਤਨ ਦੌਰਾਨ ਬਾਬਾ ਬਲਦੇਵ ਸਿੰਘ ਜੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।  ਇਹ ਗੁਰਮਿਤ ਵਿਚਾਰਾਂ ਅੰਗਰੇਜੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿਚ ਹੋਣਗੀਆਂ।
ਸਮਾਗਮ ਦੇ ਆਖਰੀ ਦਿਨ 21 ਜੁਲਾਈ ਨੂੰ ਅੰਮ੍ਰਿਤ ਸੰਚਾਰ  ਵੀ ਕਰਵਾਇਆ ਜਾਵੇਗਾ। ਸੰਗਤਾਂ ਨੂੰ ਸਮਾਗਮ ਚ ਵੱਧ ਚੜ ਕੇ ਹਾਜ਼ਰ ਹੋਣ ਲਈ ਬੇਨਤੀ ਕੀਤੀ ਗਈ ਹੈ।
ਇਸ ਮੌਕੇ ਸ: ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਡਮਿੰਟਨ ਅਤੇ ਗੋਬਿੰਦ ਸਰਵਰ ਸਕੂਲ ਐਡਮਿੰਟਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਪ੍ਰੇਮ, ਦ੍ਰਿੜਤਾ ਦਾ ਸ਼ੰਦੇਸ਼ ਅਤੇ ਗੱਤਕੇ ਦੀਆਂ ਵਿਸ਼ੇਸ਼ ਸਿਖਲਾਈ ਦੇਣਾ ਹੈ।