Headlines

ਸਿਆਟਲ ਵਿਚ ਬੱਚਿਆਂ ਦਾ ਖੇਡ ਕੈਂਪ 6 ਜੁਲਾਈ ਤੋਂ

-ਸਮਾਪਤੀ ਸਮਾਰੋਹ 25 ਅਗਸਤ ਨੂੰ-
ਸਿਆਟਲ- (ਗੁਰਚਰਨ ਸਿੰਘ ਢਿੱਲੋਂ )- ਸਿਆਟਲ ਵਿਚ  ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬੱਚਿਆਂ ਦਾ ਖੇਡ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਆਰੰਭਤਾ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਅਰਦਾਸ ਨਾਲ ਹੋਵੇਗੀ। ਇਸ ਕੈਂਪ ਲਈ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਬੱਚਿਆਂ ਲਈ ਮਨਜੀਤ ਸਿੰਘ ਕੀ-ਇੰਸ਼ੋਰੈਂਸ ਵੱਲੋਂ ਮੁਫਤ ਇੰਸ਼ੋਰੈਂਸ ਸਪਾਂਸਰ ਕੀਤੀ ਗਈ ਹੈ। ਖੇਡ ਕਿੱਟਾਂ ਬਾਬਾ ਬੁੱਢਾ ਜੀ ਸੰਸਥਾ ਅਮਰੀਕਾ ਦੇ ਪ੍ਰਧਾਨ ਸਤਵਿੰਦਰ ਸਿੰਘ ਸੰਧੂ ਤੇ ਉਪ ਪ੍ਰਧਾਨ ਅਮਰਪਾਲ ਸਿੰਘ ਕਾਹਲੋਂ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਸਪਾਂਸਰ ਕੀਤੀਆਂ ਜਾ ਰਹੀਆਂ ਹਨ। ਦਾਨੀ ਸੱਜਣਾਂ ਵੱਲੋਂ ਮੁਫਤ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ।

ਸ. ਅਮਰੀਕ ਸਿੰਘ ਰੰਧਾਵਾ ਵੱਲੋਂ ਖੇਡ ਕੈਂਪ ਲਈ ਮੈਦਾਨ ਸਪਾਂਸਰ ਕੀਤਾ ਜਾਂਦਾ ਹੈ। ਵਲੰਟੀਅਰ ਤੌਰ ‘ਤੇ ਸੇਵਾ ਕਰ ਰਹੇ ਰਘਬੀਰ ਸਿੰਘ ਖਹਿਰਾ ਹਰ ਸਾਲ ਪਾਣੀ ਦੀ ਸੇਵਾ ਨਿਭਾਉਂਦੇ ਹਨ। ਕੈਂਪ ਬਾਰੇ ਵਧੇਰੇ  ਜਾਣਕਾਰੀ ਲਈ ਗੁਰਚਰਨ ਸਿੰਘ ਢਿੱਲੋਂ ਨਾਲ 206-412-1559 ਜਾਂ ਗੁਰਦੀਪ ਸਿੰਘ ਸਿੱਧੂ ਨਾਲ 206-697-8155 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।