ਸਰੀ ( ਦੇ ਪ੍ਰ ਬਿ)- ਸਰੀ ਬੋਰਡ ਆਫ ਟਰੇਡ ਦੀ ਲਗਪਗ 31 ਸਾਲ ਸੇਵਾ ਕਰਨ ਵਾਲੀ ਪ੍ਰਧਾਨ ਅਤੇ ਸੀਈਓ ਅਨੀਤਾ ਹੂਬਰਮੈਨ ਨੇ ਸੰਸਥਾ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸਰੀ ਬੋਰਡ ਆਫ ਟਰੇਡ ਰਾਹੀਂ ਵਪਾਰਕ ਕਮਿਊਨਿਟੀ ਦੀ ਅਗਵਾਈ ਕਰਨ ਵਾਲੀ ਅਨੀਤਾ ਵਲੋਂ ਇਸ ਸੰਸਥਾ ਨੂੰ ਛੱਡਣ ਦੇ ਫੈਸਲੇ ਨਾਲ ਉਸਦਾ ਸੰਸਥਾ ਦੇ ਪ੍ਰਧਾਨ ਅਤੇ ਸੀਈਓ ਵਜੋਂ ਸਮਾਂ 30 ਅਗਸਤ ਨੂੰ ਖਤਮ ਹੋ ਜਾਵੇਗਾ। ਵਿਦਾਇਗੀ ਪਾਰਟੀ 22 ਅਗਸਤ ਨੂੰ ਨੌਰਥ ਵਿਊ ਗੋਲਫ ਕਲੱਬ ਸਰੀ ਵਿਖੇ ਰੱਖੀ ਗਈ ਹੈ।
ਉਹਨਾਂ ਇਕ ਬਿਆ ਵਿਚ ਕਿਹਾ ਹੈ ਕਿ ਮੈਂ ਸਰੀ ਬੋਰਡ ਆਫ਼ ਟਰੇਡ ਡਾਇਰੈਕਟਰਾਂ ਅਤੇ ਆਪਣੇ ਸਟਾਫ਼ ਨੂੰ ਸੂਚਿਤ ਕੀਤਾ ਹੈ ਕਿ ਸੰਸਥਾ ਦੀ 18 ਸਾਲ ਪ੍ਰਧਾਨ ਅਤੇ ਸੀਈਓ ਦੇ ਤੌਰ ‘ਤੇ ਅਤੇ ਕੁਲ 31 ਸਾਲਾਂ ਦੀ ਸਮਰਪਿਤ ਸੇਵਾ ਤੋਂ ਬਾਅਦ, ਮੈਂ ਇਸ ਅਹੁਦੇ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਅਤੇ ਆਪਣੀ ਜ਼ਿੰਦਗੀ ਦੇ ਅਗਲੇ ਅਧਿਆਏ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ।
ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੂਬਰਮੈਨ ਵਲੋਂ ਸੰਸਥਾ ਤੋਂ ਵਿਦਾਇਗੀ ਲੈਣ ਦਾ ਫੈਸਲਾ
