Headlines

ਹਾਸਰਸ ਕਲਾਕਾਰ ਭਾਨਾ ਭਗੌੜਾ ਅਤੇ ਜਸਪ੍ਰੀਤ ਭੂਟੋ ਕੈਨੇਡਾ ਪੁੱਜੇ

ਸਰੀ,ਕੈਲਗਰੀ ਅਤੇ ਹੋਰਨਾਂ ਪ੍ਰਮੁੱਖ ਸ਼ਹਿਰਾਂ ‘ਚ  ਵੰਡਣਗੇ ‘ਹਾਸਿਆਂ ਦੀਆਂ ਖੁਰਾਕਾਂ’

ਵੈਨਕੂਵਰ, 4 ਜੁਲਾਈ (ਮਲਕੀਤ ਸਿੰਘ)- ਉੱਘੇ ਹਾਸਰਸ ਕਲਾਕਾਰ ਅਤੇ ਪੰਜਾਬੀ ਫਿਲਮ ਜਗਤ ‘ਚ ਕਮੇਡੀਅਨ ਕਲਾਕਾਰ ਵੱਜੋਂ ਆਪਣੀ ਨਿਵੇਕਲੀ ਪਛਾਣ ਸਥਾਪਿਤ ਕਰ ਚੁੱਕੇ ਭਾਨਾ ਭਗੌੜਾ ਆਪਣੀ ਜੀਵਨ ਸਾਥਣ ਕਲਾਕਾਰ ਜਸਪ੍ਰੀਤ ਭੁਟੋ ਨਾਲ ਕੈਨੇਡਾ ਦੌਰੇ ਦੌਰਾਨ ਟੋਰਾਂਟੋ ਪਹੁੰਚ ਚੁੱਕੇ ਹਨ।ਇਸ ਪੱਤਰਕਾਰ ਨਾਲ ਫੋਨ ‘ਤੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਭਾਨਾ ਭਗੌੜਾ ਨੇ ਦੱਸਿਆ ਉਹ ਅਤੇ ਉਨ੍ਹਾਂ ਦੀ ਪਤਨੀ ਕਲਾਕਾਰ ਜਸਪ੍ਰੀਤ ਭੂਟੋ ਕੈਨੇਡਾ ‘ਚ ਵੱਸਦੇ ਪੰਜਾਬੀ ਭਾਈਚਾਰੇ ਦੇ ਮੋਹ ਭਿੱਜੇ ਸੱਦੇ ‘ਤੇ ਇਥੇ ਪੁੱਜੇ ਹਨ ਅਤੇ ਆਪਣੇ ਇਸ ਡੇਢ ਮਹੀਨੇ ਦੇ ਕੈਨੇਡਾ ਦੌਰੇ ਦੌਰਾਨ ਉਹ ਕੈਲਗਰੀ,ਸਰੀ ਸਮੇਤ ਹੋਰਨਾਂ ਸ਼ਹਿਰਾਂ ‘ਚ ਆਪਣੇ ਕਾਮੇਡੀਅਨ ਪ੍ਰੋਗਰਾਮ ਪੇਸ਼ ਕਰਕੇ ਪੰਜਾਬੀਆਂ ਨੂੰ ‘ਹਾਸਿਆਂ ਦੀਆਂ ਖੁਰਾਕਾਂ’ ਵੰਡਣਗੇ ।

ਕੈਪਸ਼ਨ: ਭਾਨਾ ਭਗੌੜਾ ਅਤੇ ਜਸਪ੍ਰੀਤ ਭੂਟੌ ਦੀ ਇੱਕ ਤਸਵੀਰ।