Headlines

ਗਾਇਕ ਕਰਨ ਔਜਲਾ ਤੇ ਵਿੱਕੀ ਕੌਸ਼ਲ ਦੀ ਜੋੜੀ ਨੇ ਯੂਟਿਊਬ ‘ਤੇ ਲਿਆਂਦੀ ਹਨੇਰੀ, ਹਰ ਪਾਸੇ ਛਿੜੀ ਚਰਚਾ

ਜਲੰਧਰ (ਅਨੁਪਿੰਦਰ ਸਿੰਘ) : ਬਾਲੀਵੁੱਡ ਦੇ ਖ਼ੂਬਸੂਰਤ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਫ਼ਿਲਮ ‘ਬੈਡ ਨਿਊਜ਼’ 19 ਜੁਲਾਈ 2024 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਪਹਿਲਾਂ ਗੀਤ ‘ਤੌਬਾ ਤੌਬਾ’ ਪ੍ਰਸਿੱਧ ਗਾਇਕ ਕਰਨ ਔਜਲਾ ਦੀ ਆਵਾਜ਼ ‘ਚ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਫੈਨਜ਼ ਵਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ।
ਆਨੰਦ ਤਿਵਾਰੀ ਦੁਆਰਾ ਨਿਰਦੇਸ਼ਤ ਫ਼ਿਲਮ ‘ਬੈਡ ਨਿਊਜ਼’ ਦੇ ਇਸ ਗੀਤ ਨੂੰ ਕਰਨ ਔਜਲਾ ਨੇ ਗਾਇਆ ਹੈ। ਇਸ ਗੀਤ ਲਈ ਵਿੱਕੀ ਅਤੇ ਕਰਨ ਦੇ ਸਹਿਯੋਗ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਯੂਟਿਊਬ ‘ਤੇ ਕਾਫੀ ਮਸ਼ਹੂਰ ਹੋ ਗਿਆ ਹੈ। ਫੈਨਜ਼ ਇਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕਰ ਰਹੇ ਹਨ। ਇਹ ਗੀਤ ਯੂਟਿਊਬ ‘ਤੇ ਦੂਜੇ ਨੰਬਰ ਉਤੇ ਟ੍ਰੈਂਡ ਕਰ ਰਿਹਾ ਹੈ।