Headlines

ਵਿੰਨੀਪੈਗ ਹਿੰਦੂ ਮੰਦਿਰ ਵਿਖੇ ਭਗਵਤ ਕਥਾ 15 ਤੋਂ 21 ਜੁਲਾਈ ਤੱਕ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਦੇ ਹਿੰਦੂ ਮੰਦਿਰ ਅਤੇ ਡਾ ਰਾਜ ਪਾਂਡੇ ਹਿੰਦੂ ਸੁਸਾਇਟੀ ਆਫ ਮੈਨੀਟੋਬਾ 999 ਸੇਂਟ ਐਨੀ ਰੋਡ ਵਿੰਨੀਪੈਗ ਵਿਖੇ ਭਗਵਤ ਕਥਾ 15 ਜੁਲਾਈ ਤੋਂ 21 ਜੁਲਾਈ ਤੱਕ ਰੋਜਾਨਾ ਸ਼ਾਮ 6 ਵਜੇ ਤੋਂ 8 ਵਜੇ ਤੱਕ ਹੋਵੇਗੀ। ਸ੍ਰੀ ਸੰਜੀਵ ਕ੍ਰਿਸ਼ਨਾ ਠਾਕਰ ਜੀ ਭਗਵਤ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਰੋਜ਼ਾਨਾ 7 ਦਿਨ ਹੋਣ ਵਾਲੀ ਭਗਵਤ ਕਥਾ ਦੌਰਾਨ 21 ਜੁਲਾਈ ਐਤਵਾਰ ਨੂੰ ਵਿਸ਼ੇਸ਼ ਸਮਾਗਮ ਸਵੇਰੇ 9 ਵਜੇ ਤੋ 12 ਵਜੇ ਤੱਕ ਹੋਣਗੇ। ਭੰਡਾਰੇ ਵੀ ਵਰਤਾਏ ਜਾਣਗੇ।

ਵਧੇਰੇ ਜਾਣਕਾਰੀ ਲਈ  ਸੁਰਿੰਦਰ ਸ਼ਰਮਾ ਨਾਲ 204-291-2653, ਯੋਗੇਸ਼ ਸ਼ਰਮਾ 204-990-7344 ਜਾਂ ਸੀਤਲ ਸ਼ਰਮਾ ਨਾਲ ਫੋਨ ਨੰਬਰ 2040218-5912 ਤੇ ਸੰਪਰਕ ਕੀਤਾ ਜਾ ਸਕਦਾ ਹੈ।