ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਵੈਨਕੂਵਰ ਕੌਂਸਲ ਵਲੋਂ ਕਮਿਊਨਿਟੀ ਦੀ ਜੋ਼ਰਦਾਰ ਮੰਗ ਅਤੇ ਸਾਊਥ ਈਸਟ ਵੈਨਕੂਵਰ ਦੀਆਂ ਗਰਾਉਂਡਾਂ ਵਿਚ ਟਰਫ ਫੀਲਡ ਅਤੇ ਵਾਟਰ ਪਾਰਕ ਬਣਾਉਣ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ। ਪਾਰਕ ਬੋਰਡ ਦੇ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਤੇ ਐਂਜਲਾ ਹੇਅਰ ਦੀਆਂ ਕੋਸ਼ਿਸ਼ਾਂ ਸਦਕਾ ਇਸਨੂੰ ਕੌਂਸਲ ਵਲੋਂ ਮਨਜੂਰੀ ਦਿੱਤੀ ਗਈ ਹੈ। ਜਸਪ੍ਰੀਤ ਵਿਰਦੀ ਦੇ ਪਿਤਾ ਸ ਅਮਰੀਕ ਸਿੰਘ ਵਿਰਦੀ ਨੇ ਵੀ ਆਪਣੀ ਕਮਿਊਨਿਟੀ ਦੇ ਸਾਊਥ ਵੈਨਕੂਵਰ ਦੇ ਵਸਨੀਕਾਂ ਦੇ ਸਹਿਯੋਗ ਨਾਲ ਲਗਾਤਾਰ ਮੀਟਿੰਗਾਂ ਕਰਕੇ ਇਹ ਕਾਰਜ ਨੇਪਰੇ ਚਾੜਿਆ ਹੈ। 20 ਮਿਲੀਅਨ ਡਾਲਰ ਦੀ ਫੰਡਿੰਗ ਪਾਰਕ ਵਿਚ ਟਰਫ ਫੀਲਡ, ਵਾਟਰ ਪਾਰਕ , ਨਵੇਂ ਵਾਸ਼ਰੂਪ, ਕਲੱਬ ਬਣਾਉਣ, ਬੱਚਿਆਂ ਦੇ ਖੇਡਣ ਲਈ ਸਥਾਨ, ਬਜੁਰਗਾਂ ਦੇ ਬੈਠਣ ਲਈ ਸਥਾਨ, ਟਰੈਕ ਤੇ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾਵੇਗੀ। ਜਸਪ੍ਰੀਤ ਵਿਰਦੀ ਨੇ ਕੌਂਸਲ ਮੀਟਿੰਗ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇਂ ਵਿਚ ਹੋਰ ਸਹਿਯੋਗ ਦੀ ਉਮੀਦ ਪ੍ਰਗਟਾਈ।