Headlines

ਸਰੀ ਸਟਰਾਅਬੇਰੀ ਹਿੱਲ ਪਾਰਕਿੰਗ ਲੌਟ ਵਿਚ ਗੋਲੀਬਾਰੀ-ਇਕ ਜ਼ਖਮੀ

ਸਰੀ ( ਦੇ ਪ੍ਰ ਬਿ)-  ਸ਼ੁੱਕਰਵਾਰ ਸਵੇਰੇ ਸਟਰਾਅ ਬੇਰੀ ਹਿੱਲ ਵਿੱਚ ਮਿਥ ਕੇ ਕੀਤੀ ਗਈ ਗੋਲੀਬਾਰੀ ਦੀ ਇਕ ਘਟਨਾ  ਤੋਂ ਬਾਅਦ ਪੁਲਿਸ ਨੇ  ਗੰਭੀਰ ਜ਼ਖਮੀ ਇੱਕ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਹੈ।
ਸਰੀ ਆਰ ਸੀ ਐਮ ਪੀ  ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਨੇ ਸ਼ੁੱਕਰਵਾਰ 5 ਜੁਲਾਈ ਦੀ ਸਵੇਰ ਨੂੰ 73 ਐਵੇਨਿਊ ਦੇ 12200 ਬਲਾਕ ਨੇੜੇ ਹੋਮ ਡਿਪੂ ਪਾਰਕਿੰਗ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ। ਇਹ ਘਟਨਾ ਸਵੇਰੇ 5.30 ਵਜੇ ਵਾਪਰੀ। ਪੁਲਿਸ ਦੇ ਪੁੱਜਣ ਤੇ ਪਾਰਕਿੰਗ ਵਿਚ ਇਕ ਵਿਅਕਤੀ ਨੂੰ ਜ਼ਖਮੀ ਹਾਲਤ ਵਿਚ ਪਾਇਆ ਗਿਆ।
ਪੁਲਿਸ ਮੁਤਾਬਿਕ ਇਹ ਗੋਲੀਬਾਰੀ ਮਿੱਥਕੇ ਕੀਤੀ ਲੱਗਦੀ ਹੈ ਪਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਕੋਈ ਗ੍ਰਿਫਤਾਰੀ ਨਹੀ ਹੋਈ।
ਸਰੀ ਆਰ ਸੀ ਐਮ ਪੀ ਨੇ  ਕਿਸੇ ਵੀ ਵਿਅਕਤੀ ਨੂੰ ਜੋ ਗੋਲੀਬਾਰੀ ਦਾ ਗਵਾਹ ਹੈ ਜਾਂ ਕੋਈ ਜਾਣਕਾਰੀ ਜਾਂ ਡੈਸ਼ ਕੈਮ ਫੁਟੇਜ ਹੈ ਜੋ ਉਸ ਸਮੇਂ ਖੇਤਰ ਵਿੱਚ ਸੀ, ਨੂੰ  ਸਰੀ ਆਰਸੀਐਮਪੀ ਨਾਲ 604-599-0502 ਤੇ ਸੰਪਰਕ ਕਰਨ ਲਈ ਕਿਹਾ ਹੈ।