Headlines

ਪ੍ਰਸਿਧ ਦੋਗਾਣਾ ਜੋੜੀ ਬਿੱਟੂ ਖੰਨੇਵਾਲਾ ਤੇ ਮਿਸ ਸੁਰਮਨੀ ਕੈਨੇਡਾ ਦੌਰੇ ਤੇ ਪੁੱਜੇ

ਸਰੀ ( ਦੇ ਪ੍ਰ ਬਿ)-ਉਘੀ ਦੋਗਾਣਾ ਜੋੜੀ ਬਿੱਟੂ ਖੰਨੇਵਾਲਾ ਤੇ ਮਿਸ ਸੁਰਮਨੀ ਕੈਨੇਡਾ ਦੌਰੇ ਤੇ ਪੁੱਜੇ ਹਨ। ਤਵਾਰੀਖ ਪੰਜਾਬ, ਯਾਰੀਆਂ- ਨਵੇਂ ਯਾਰਾਂ ਦੀਆਂ ਤੈਨੂੰ ਨੀ ਮੁਬਾਰਕਾਂ ਅਸੀਂ ਤਾਂ ਪੁਰਾਣੇ ਹੋ ਗਏ, ਪਰਦੇਸੀਂ ਵਸਦਿਆ ਪੁੱਤਰਾ ਵੇ, ਕੈਨੇਡਾ ਦੇਣਾ ਤੋਰ ਵੇ ਤੇ ਕਈ ਹੋਰ ਪ੍ਰਸਿਧ ਗੀਤਾਂ ਨਾਲ ਚਰਚਿਤ ਬਿੱਟੂ ਖੰਨੇਵਾਲਾ ਦਾ ਇਥੇ ਸਰੀ ਵਿਖੇ ਪੁੱਜਣ ਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਤੇ ਸਾਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੋ ਮੋਹਣ ਸਿੰਘ ਯਾਦਗਾਰੀ ਮੇਲੇ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਵੀ ਹਾਜ਼ਰ ਸਨ। ਸ ਮਾਧੋਪੁਰੀ ਨੇ ਬਿਟੂ ਖੰਨੇਵਾਲਾ ਨੂੰ ਵਿਰਸੇ ਦਾ ਵਾਰਿਸ ਗਾਇਕ ਵਜੋਂ ਸਤਿਕਾਰ ਦਿੰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।