ਜੰਨਤ ਵੇਖਣੀ ਹੈ ਤਾਂ ਚਲੋ ਊਟੀ

ਬਲਵਿੰਦਰ ਬਾਲਮ
98156-254089

ਨੀਲਗਿਰੀ ਪਰਬਤ ਦੀ ਗੋਦ ਵਿਚ ਵੱਸਿਆ ਇਹ ਅਤਿ ਸੁੰਦਰ ਸਥਾਨ ਊਟੀ ਦੱਖਣ ਭਾਰਤ ਦੇ ਪ੍ਰਮੁੱਖ ਪਹਾੜੀ ਸਥਾਨਾਂ ‘ਚੋਂ ਇਕ ਹੈ। ਸਮੁੰਦਰ ਤਲ ਤੋਂ ਇਸ ਦੀ ਉਚਾਈ ਲਗਭਗ 2240 ਮੀਟਰ ਹੈ। ਊਟਕਮੰਡ ਤੋਂ ਊਟੀ ਨਾਮ ਪ੍ਰਚਲਿਤ ਹੋਇਆ।
ਊਟੀ ਦਰਸ਼ਨੀਏ ਸਥਾਨਾਂ ਦੀ ਜੰਨਤ ਹੈ। ਪੈਰ੍ਹ-ਪੈਰ੍ਹ ਪਰ ਖ਼ੂਬਸੂਰਤੀ ਅਪਣੀ ਪਰਿਭਾਸ਼ਾ ਖ਼ੁਦ ਕਹਿੰਦੀ ਹੈ। ਖ਼ੂਬਸੂਰਤ ਪ੍ਰਾਕ੍ਰਿਤਕ ਨਜ਼ਾਰਿਆ ਦਾ ਪਹਾੜੀ ਇਲਾਕਾ ਹੈ ਊਟੀ। ਇਥੇ ਪ੍ਰਾਕਿਤਕ ਸ਼ਕਤੀ ਅਤੇ ਮਾਨਵੀਏ ਉਦਮਾਂ ਦੇ ਨਾਂ ਦਿਲਕਸ਼ ਮਿਸ਼ਰਣ ਹੈ ਕਿ ਸੁੰਦਰ ਦ੍ਰਿਸ਼ ਅੱਖਾਂ ਵਿਚ ਉਤਰਦੇ ਹੋਏ ਹਿਰਦੇ ਤਕ ਉਤਰ ਕੇ ਆਨੰਦ ਵਿਭੋਰਤਾ ਦਾ ਅਹਿਸਾਸ ਦਿਲਾਂ ਦੇ ਚਲੇ ਜਾਂਦੇ ਹਨ। ਇੱਥੇ ਪਹਾੜੀਆਂ ਦੀਆਂ ਚੋਟੀਆਂ ਤੋਂ ਡਿਗਦੇ ਦਿਲਕਸ਼ ਝਰਨੇ, ਪੌੜੀਆਂਦਾਰ ਲੰਬੇ ਚੌੜ੍ਹੇ ਚਾਹ ਦੇ ਬਾਗਾਨ, ਹਰਿਆਲੀ ਦਾ ਆਂਚਲ ਲਹਿਰਾਉਂਦੇ ਉਚੇ-ਉਚੇ ਸੁੰਦਰ ਪਰਬਤ, ਤਰ੍ਹਾਂ-ਤਰ੍ਹਾਂ ਦੇ ਸੁੰਦਰ ਮਨਮੋਹਣੇ ਫੁੱਲ, ਦਿਲਕਸ਼ ਝੀਲਾਂ, ਸੁਹਣੇ ਸੁਹਣੇ ਪਾਰਕ, ਪਹਾੜੀ ਰੇਲ ਮਾਰਗ, ਤਰ੍ਹਾਂ-ਤਰ੍ਹਾਂ ਦੇ ਪੌਦੇ, ਰੁੱਖ, ਰੁੱਖ, ਫ਼ੁਲਦਾਰਝਾੜੀਆਂ, ਵਹਿੰਦੇ ਦਰਿਆ ਆਦਿ ਊਟੀ ਦੇ ਸੁਹੱਪਣ ਨੂੰ  ਚਾਰ ਚੰਨ ਲਾਉਂਦੇ ਹਨ।
ਊਟੀ ਦਾ ਨਜ਼ਦੀਕੀ ਹਵਾਈ ਅੱਡਾ ਕੋਇਸਬਟੂਰ ਪੈਦਾ ਹੈ ਜੋ ਲਗਭਗ ਇਕ ਸੌ ਕਿਲੋਮੀਟਰ ਦੂਰੀ ਉਪਰ ਸਥਿਤ ਹੈ। ਇਹ ਹਵਾਈ ਅੱਡਾ ਅਨੇਕਾਂ ਹੀ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਊਟੀ ਦੀ ਸੁੰਦਰਤਾ ਦੇ ਦ੍ਰਿਸ਼ ਵੇਖਣੇ ਹੋਣ ਤਾਂ ਤੁਹਾਨੂੰ ਮੇਟ ਪਲਾਇਮ ਤੋਂ ਕੁੰਨੂਰ ਹੁੰਦੇ ਹੋਏ ਛੋਟੀ ਟ੍ਰੇਨ ਲੇਟ ਉਪਰ ਜਾਣਾ ਚਾਹੀਦਾ ਹੈ। ਛੋਟੀ ਟ੍ਰੇਨ ਘੱਟ ਗਤੀ ਵਿਚ ਚਲਦੀ ਹੈ ਜਿਸ ‘ਚੋਂ ਸੁੰਦਰ ਦ੍ਰਿਸ਼ ਵੇਖਣ ਦਾ ਦਾ ਮਜ਼ਾ ਆ ਜਾਂਦਾ ਹੈ।
ਊਟੀ ਵਿਖੇ ਬਸ ਟੈਕਸੀ ਆਦਿ ਦੁਆਰਾ ਵੀ ਜਾਇਆ ਜਾਂਦਾ ਹੈ, ਊਟੀ ਵਿਖੇ ਬਸ, ਟੈਕਸੀ ਅਤੇ ਆਟੋਰਿਕਸ਼ਾ ਵਰਗੀਆਂ ਸਹੂਲਤਾਂ ਹਨ। ਊਟੀ ਵਿਖੇ ਘੁੰਮਣ ਫ਼ਿਰਨ ਦਾ ਵਧੀਆ ਸਮਾਂ ਫਰਵਰੀ ਤੋਂ ਜੁਲਾਈ ਅਤੇ ਨਵੰਬਰ ਮਹੀਨੇ ਹਨ। ਇਨ੍ਹਾਂ ਮਹੀਨਿਆਂ ਵਿਚ ਮੌਸਮ ਵਧੀਆ ਹੁੰਦਾ ਹੈ। ਇਥੇ ਲਗਭਗ 125 ਸੈਂਟੀਮੀਟਰ ਤਕ ਬਰਫ਼ ਪੈਂਦੀ ਹੈ। ਬਰਫ਼ਬਾਰੀ ਦੇ ਦਿਨਾਂ ਵਿਚ ਸੈਲਾਨੀ ਖ਼ੂਬ ਆਨੰਦ ਉਠਾਂਦੇ ਹਨ। ਗਰਮੀਆਂ ਵਿਚ ਇਥੋਂ ਦਾ ਜ਼ਿਆਦਾ ਤਾਪਮਾਨ 2.5 ਡਿਗਰੀ ਅਤੇ ਹੇਠਲੇ ਤਾਪਮਾਨ 10 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਸਰਦੀਆਂ ਵਿਚ ਜ਼ਿਆਦਾ ਤਾਪਮਾਨ 22 ਡਿਗਰੀ ਅਤੇ ਹੇਠਲਾ ਤਾਪਮਾਨ 6 ਡਿਗਰੀ ਸੈਲਸੀਅਸ ਤਕ ਹੁੰਦਾ ਹੈ।
ਊਟੀ ਵਿਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਖਾਸ ਕਰਕੇ ਮਲਆਇਲਮ, ਹਿੰਦੀ, ਕੰਨੜ, ਅੰਗਰੇਜ਼ੀ, ਤਮਿਲ ਆਦਿ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ? ਊਟੀ ਵਿਖੇ ਠਹਿਰਨ ਲਈ ਸਸਤੇ-ਮਹਿੰਗੇ ਹੋਟਲ ਮਿਲ ਜਾਂਦੇ ਹਨ। ਗੈਸਟ ਹਾਊਸ, ਧਰਮਸ਼ਲਾਵਾਂ ਆਦਿ ਦੀ ਸੁਵਿਧਾ ਹੈ। ਇਥੇ ਸਭ ਪ੍ਰਕਾਰ ਦੇ ਦੇਸੀ-ਵਿਦੇਸ਼ੀ ਪਕਵਾਨ ਮਿਲ ਜਾਂਦੇ ਹਨ। ਜੇਬ ਦੇ ਹਿਸਾਬ ਨਾਲ ਹੋਟਲ ਅਤੇ ਖ਼ਾਣ-ਪਾਣ ਲਿਆ ਜਾਂਦਾ ਹੈ।
ਮਦਰਾਸ ਦੇ ਗਵਰਨਰ ਲਾਰਡ ਵੈਨਲਾਕ ਦੁਆਰਾ ਸਵਿਸਕਲਾਕਾਰੀ ਦਾ ਰੇਲ ਮਾਰਗ ਬਣਵਾਇਆ ਗਿਆ ਸੀ। ਊਟੀ ਬਾਗਾਂ ਲਈ ਮਸ਼ਹੂਰ ਹੈ। ਇਯ ਲਈ ਵਨਸਪਤੀ ਬਾਗ਼ ਦੀ ਨੀਂਹ ਕਿਓ ਗਾਰਡਨ ਦੇ ਸ੍ਰੀ ਜਾਨ ਸਨ ਨੇ ਰੱਖੀ ਸੀ। ਉਹ ਅਪਣੇ ਨਾਲ ਇਗਲੈਂਡ ਤੋਂ ਤਰ੍ਹਾਂ-ਤਰ੍ਹਾਂ ਦੇ ਰੁੱਖ, ਪੌਦੇ ਲੈ ਕੇ ਆਇਆ ਸੀ। ਇਥੋਂ ਦੀ ਲਾਲ ਮਿੱਟੀ ਬਹੁਤ ਉਪਜਾਊ ਹੈ, ਜਿਸ ਵਿਚ ਸਭ ਪ੍ਰਕਾਰ ਦੇ ਫੁੱਲ, ਪੌਦੇ ਲਗ ਜਾਂਦੇ ਹਨ।
ਊਟੀ ਵਿਖੇ ਦੇਸ਼-ਵਿਦੇਸ਼ ਦੇ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਛੁੱਟੀਆਂ ਵਿਚ ਇਥੇ ਘੁੰਮਣ ਦਾ, ਪਿਕਨਿਕ ਮਨਾਉਣ ਦਾ, ਬਰਫ਼ ਨਾਲ ਢੱਕੀਆਂ ਪਹਾੜੀਆਂ ਨੂੰ  ਵੇਖਣ ਦਾ, ਸੱਪ ਦੀ ਤਰ੍ਹਾਂ ਵਲ ਖਾਂਦੀਆਂ ਪਗਡੰਡੀਆਂ ਨੂੰ  ਵੇਖਣ ਦਾ, ਵਹਿੰਦੇ ਦਰਿਆ, ਢਲਾਨਾ ਵਿਖੇ ਖਿਡੌਣਿਆਂ ਵਰਗੇ ਘਰ, ਅਨੇਕਤਾ ਸਮੇਟੀ ਫੁੱਲ ਅਤੇ ਕਈ ਤਰ੍ਹਾਂ ਦੇ ਦਿਲਕਸ਼ ਨਜ਼ਾਰਿਆਂ ਦੀ ਮਸਤੀ ਲਈ ਸ਼ਾਂਤ, ਅਤਿ ਸੁੰਦਰ ਊਟੀ ਜੰਨਤ ਹੀ ਹੋ ਜਾਂਦੀ ਹੈ। ਹਨੀਮੂਨ ਮਨਾਉਣ ਵਾਲੇ ਇਥੋਂ ਲੱਖਾਂ ਖੁਸ਼ੀਆਂ, ਲੱਖਾਂ ਨਜ਼ਾਰੇ ਲੁੱਟ ਕੇ ਨਾਲ ਲੈ ਜਾਂਦੇ ਹਨ। ਘੌੜ ਦੌੜ ਅਤੇ ਕਈ ਹੋਰ ਖੇਡ-ਕਿਰਿਆਵਾਂ ਰੋਮਾਂਚ ਪੈਦਾ ਕਰਦੀਆਂ ਹਨ।
ਇਥੇ ਲਲਿਤ ਕਲਾ ਅਕਾਦਮੀ ਆਰਟ ਗੈਲਰੀ ਵੀ ਹੈ ਜੋ ਉਧਮੰਡਲਮ ਤੋਂ ਦੋ ਕਿਲੋਮੀਟਰ ਦੂਰ ਹੈ। ਜਿਸ ਵਿਚ ਪ੍ਰਸਿੱਧ ਕਲਾਕਾਰਾਂ ਦੀਟਾਂ ਪੇਂਟਿੰਗਸ ਅਤੇ ਸਕਲ ਪਚਰਸ ਮੌਜੂਦ ਹਨ। ਇਥੋਂ ਦੇ ਪਾਰਕ ਬਹੁਤ ਸੁੰਦਰ-ਸੁਸਜਿੱਤ ਅਤੇ ਸੁਵਿਧਾ ਪੂਰਵਕ ਹਨ। ਇਥੇ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਦੀਆਂ ਸੁਗੰਧੀਆਂ ਮਨ ਨੂੰ  ਭਾਉਂਦੀਆਂ ਹਨ। ਅੱਖਾਂ ਦੀ ਸੰਤੁਲਿਤ ਖ਼ੁਰਾਕ ਹੁੰਦੇ ਹਨ ਸੁੰਦਰ ਫੁੱਲ। ਇਨ੍ਹਾਂ ਪਾਰਕਾਂ ਵਿਚ ਬੱਚਿਆਂ ਦੇ ਮਨੋਰੰਜ਼ਨ ਲਈ ਸਭ ਪ੍ਰਕਾਰ ਦੀਆਂ ਸਹੂਲਤਾਂ ਹਨ।
ਇਥੋਂ ਦੀ ਦਿਲ ਖਿਚਵੀ ਜਚਵੀਂ ਝੀਲ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਚਿੱਤਰਕਾਰ ਨੇ ਸੁੰਦਰ ਚਿੱਤਰ ਬਣਾਇਆ ਹੋਵੇ। ਝੀਲ ਵਿਚ ਮੋਟਰ ਬੋਟ, ਪੈਡਲ ਬੋਟ ਆਦਿ ਦਾ ਲੁਤਫ਼ ਉਠਾਉਣ ਦਾ ਅਲਗ ਹੀ ਤਜ਼ਰਬਾ ਹੁੰਦਾ ਹੈ। ਖ਼ਾਸ ਕਰਕੇ ਬੱਚੇ, ਨਵੀਂ-ਨਵੀਂ ਜਗਿਆਸਾ, ਨਵੇਂ-ਨਵੇਂ ਪ੍ਰਯੋਗ ਅਤੇ ਤਜ਼ਰਬਿਆਂ ਨਾਲ ਜੁੜਦੇ ਹਨ ਅਤੇ ਉਨ੍ਹਾਂ ਦੀ ਦਿਮਾਗੀ ਸੀਡੀ ਵਿਚ ਵਾਧਾ ਹੁੰਦਾ ਹੈ। ਬੌਧਿਰ ਪੱਧਰ ਵਿਚ ਰੌਸ਼ਨੀ ਪੈਦਾ ਹੁੰਦੀ ਹੈ ਅਤੇ ਵਿਵੇਕਤਾ ਵਿਚ ਤਾਜ਼ਾਪਣ ਆਉਂਦਾ ਹੈ।
ਇਥੋਂ ਦਾ ਮਸ਼ਹੂਰ ਬੋਟੇਨਿਕਲ ਗਾਰਡਨ ਹੈ ਜੋ ਲਗਭਗ 22 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਥੇ ਲਗਭਗ ਸਤ ਸੌ ਕਿਸਮ ਦੇ ਤਰ੍ਹਾਂ-ਤਰ੍ਹਾਂ ਦੇ ਸੁੰਦਰ ਗੁਲਾਬ, ਫੁੱਲ, ਝਾੜੀਆਂ ਪੌਦੇ ਆਦਿ ਪਾਏ ਜਾਂਦੇ ਹਨ। ਹਰ ਸਾਲ ਵਿਚ ਫੈਸਟੀਵਲ ਵੀ ਕਰਵਾਇਆ ਜਾਂਦਾ ਹੈ ਜਿਸ ਵਿਚ ਵਨਸਪਤੀ ਵਿਗਿਆਨ ਦੀਆਂ ਸ੍ਰੇਣੀਆਂ ਪਾਈਆਂ ਜਾਂਦੀਆਂ ਹਨ। ਨਾਲ ਹੀ ਨਾਲ ਸਭਿਆਚਾਰਕ ਸਮਾਗਮ ਵੀ ਕਰਵਾਇਆ ਜਾਂਦਾ ਹੈ ਅਤੇ ਕਿਆ ਖ਼ੂਬਸੂਰਤ ਹੈ ਇਥੋਂ ਦਾ ਰੋਜ਼ ਗਾਰਡਨ। ਇਸ ਨੂੰ  1995 ਵਿਚ ਬਣਵਾਇਆ ਗਿਆ ਸੀ। ਇਸ ਵਿਚ ਲਗਭਗ 210 ਕਿਸਮ ਦੇ ਗੁਲਬ ਪਪਾਏ ਜਾਂਦੇ ਹਨ। ਇਨ੍ਹਾਂ ਗੁਲਾਬਾਂ ਦੀ ਸੁਗੰਧੀ ਸਾਰੇ ਵਾਤਾਵਰਣ ਵਿਚ ਇਤਰ ਘੋਲਦੀ ਚਲੀ ਜਾਂਦੀ ਹੈ।
ਊਟੀ ਦੇ ਨੇੜੇ-ਨੇੜੇ ਵੇਖਣ ਵਾਲੇ ਕਈ ਸਥਾਨ ਹਨ ਖ਼ਾਸ ਕਰਕੇ ਨੀਲਗਿਰੀ ਗਗਨ ਛੂਹਦੀ ਚੋਟੀ ਜੋ 2636 ਮੀਟਰ ਦੀ ਉਚਾਈ ਉਪਰ ਹੈ। ਇਥੋਂ ਦੂਰ-ਦੂਰ ਦੇ ਸ਼ਹਿਰਾਂ ਦਾ ਨਜ਼ਾਰਾ ਵੇਖਣ ਨੂੰ  ਮਿਲਦਾ ਹੈ। ਨਾਲ ਹੀ ਟੁਟੀ ਝਰਨਾ ਜੋ ਲਗਭਗ ਇਕ ਸੌ ਮੀਟਰ ਉਚਾ ਹੈ। ਡਾਲਫਿਸ, ਕੈਟਾਗਿਰੀ ਅਤੇ ਵਾਈਲਡ ਲਾਈਫ ਸੈਕਚੁਰੀ ਆਦਿ ਸਥਾਨਾਂ ਵੇਖਣਯੋਗ ਹਨ। ਇਥੇ ਤਰ੍ਹਾਂ-ਤਰ੍ਹਾਂ ਦੇ ਪੰਛੀ, ਪਸ਼ੂ ਵੀ ਪਾਏ ਜਾਂਦੇ ਹਨ। ਊਟੀ ਭਾਰਤ ਦੇ ਸੁੰਦਰ ਅਤਿ ਸੁੰਦਰ ਪਹਾੜੀ ਇਲਾਕਿਆਂ ‘ਚੋਂ ਇੱਕ ਹੈ। ਇਥੇ ਖ਼ੂਬਸੂਰਤੀ ਅਪਣੀ ਅਲੌਕਿਕ ਸ਼ਕਤੀ ਦੇ ਫੁੱਲ ਬਿਖੇਰਦੀ ਹੈ। ਤੁਸੀਂ ਵੀ ਜਾਉ ਬੱਚਿਆਂ ਨਾਲ ਛੁੱਟੀ ਮਨਾਉਣ ਲਈ।