Headlines

ਐਬਸਫੋਰਡ ਕਬੱਡੀ ਕੱਪ ਬੀ ਸੀ ਯੁਨਾਈਟਡ ਫਰੈਂਡਜ ਕਲੱਬ ਕੈਲਗਰੀ ਨੇ ਜਿੱਤਿਆ

ਕੈਲਗਰੀ ਵਾਲਿਆਂ ਦੀ ਜੇਤੂ ਮੁਹਿੰਮ ਜਾਰੀ, ਬਣਾਈ ਖਿਤਾਬੀ ਹੈਟ੍ਰਿਕ-ਰਵੀ ਦਿਉਰਾ ਤੇ ਸ਼ੀਲੂ ਬਾਹੂ ਅਕਬਰਪੁਰ ਬਣੇ ਸਰਵੋਤਮ ਖਿਡਾਰੀ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ, ਅਰਸ਼ਦੀਪ ਸਿੰਘ ਸ਼ੈਰੀ, ਮਲਕੀਤ ਸਿੰਘ ) -ਬ੍ਰਿਟਿਸ਼ ਕੋਲੰਬੀਆ ’ਚ ਸਰਗਰਮ ਕਬੱਡੀ ਫੈਡਰੇਸ਼ਨ ਆਫ ਬੀਸੀ ਐਂਡ ਐਸੋਸੀਏਸ਼ਨ ਦੇ ਝੰਡੇ ਹੇਠ ਐਬਸਫੋਰਡ ਕਬੱਡੀ ਕਲੱਬ ਵੱਲੋਂ ਪੰਜਾਬੀਆਂ ਦੇ ਗੜ੍ਹ ਸਰੀ ਵਿਖੇ ਬੱਬਲ ਸੰਗਰੂਰ ਤੇ ਬਲਰਾਜ ਸੰਘਾ ਹੋਰਾਂ ਦੀ ਅਗਵਾਈ ’ਚ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ ਜਿਸ ਨੂੰ ਬੀ.ਸੀ. ਯੂਨਾਈਟਡ ਫਰੈਂਡਜ਼ ਕਲੱਬ ਕੈਲਗਰੀ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਕਲੱਬ ਦੀ ਬੀ ਸੀ ਕਬੱਡੀ ਸੀਜ਼ਨ ’ਚ ਲਗਾਤਾਰ ਤੀਸਰੀ ਖਿਤਾਬੀ ਜਿੱਤ ਸੀ। ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ’ਚ ਹੋਏ ਇਸ ਕੱਪ ਦੌਰਾਨ ਐਮ.ਪੀ. ਰਣਦੀਪ ਸਰਾਏ, ਉੱਘੇ ਕਾਰੋਬਾਰੀ ਅਮਰਜੀਤ ਕਾਹਲੋਂ ਦੁਬਈ, ਟੋਰਾਂਟੋ ਤੋਂ ਇੰਦਰਜੀਤ ਸਿੰਘ ਐਂਡੀ ਧੁੱਗਾ ਤੇ ਹਰਵਿੰਦਰ ਸਿੰਘ ਬਾਸੀ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ।
ਪ੍ਰਬੰਧਕੀ ਤੇ ਮਹਿਮਾਨ:- ਐਬਸਫੋਰਡ ਕਬੱਡੀ ਕਲੱਬ ਵੱਲੋਂ ਬੱਬਲ ਸੰਗਰੂਰ, ਬਲਰਾਜ ਸੰਘਾ, ਸੁੱਖ ਬਰਾੜ, ਸੋਨੂੰ ਬਾਠ, ਮਨੀ ਚਾਹਲ, ਗੁਰਮੀਤ ਬਰਨਾਲਾ, ਰਵੀ ਧਾਲੀਵਾਲ, ਮਨਵੀਰ ਔਜਲਾ, ਬੂਟਾ ਦੁਸਾਂਝ, ਸੁੱਖੀ ਦੁਸਾਂਝ, ਮਨਜੀਤ ਧੂਰਕੋਟ, ਸੂਬਾ ਦੌਧਰ, ਕੁਲਵੰਤ, ਜੋਤੀ ਪੰਧੇਰ, ਹਰਮੀਤ ਬੋਪਾਰਾਏ, ਸੁੱਖੀ ਕਮਾਲਾ, ਗੋਲਡੀ ਗੋਸਲ, ਜਾਗਰ, ਚੰਨਾ, ਅਰਜਨ ਔਜਲਾ, ਗੈਰੀ ਢਿੱਲੋਂ ਤੇ ਸ਼ਾਨ ਬਰਾੜ ਨੇ ਸਖਤ ਮਿਹਨਤ ਨਾਲ ਕੱਪ ਨੂੰ ਸ਼ਾਨ ਨਾਲ ਨੇਪਰੇ ਚਾੜਿਆ। ਇਸ ਮੌਕੇ ਐਂਡੀ ਧੁੱਗਾ, ਹਰਵਿੰਦਰ ਬਾਸੀ, ਕੁਲਵਰਨ ਧੁੱਗਾ, ਵੀਰਪਾਲ ਧੁੱਗਾ, ਤੇਜੀ ਬਰੈਂਪਟਨ, ਫੈਡਰੇਸ਼ਨ ਦੇ ਪ੍ਰਧਾਨ ਮੇਜਰ ਬਰਾੜ ਕੈਲਗਰੀ, ਡਾਇਰੈਕਟਰ ਅਵਤਾਰ ਢੇਸੀ, ਸੇਵਾ ਸਿੰਘ ਰਾਣਾ, ਮਨਜੀਤ ਢੀਂਡਸਾ, ਲਾਲੀ ਢੇਸੀ, ਜਸਪਾਲ ਭੰਡਾਲ, ਜਲੰਧਰ ਸਿੱਧੂ, ਬਿੰਦਰ ਜਗਰਾਓਂ, ਦੀਪਾ ਢੀਂਡਸਾ ਤੇ ਮਾਨਾ ਰੂਮੀ ਆਦਿ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਸਰਵੋਤਮ ਖਿਡਾਰੀ:- ਇਸ ਕੱਪ ਦੌਰਾਨ ਚੈਪੀਅਨ ਟੀਮ ਬੀ.ਸੀ. ਯੂਨਾਈਟਡ ਫਰੈਂਡਜ਼ ਕਲੱਬ ਕੈਲਗਰੀ ਦੇ ਧਾਵੀ ਰਵੀ ਦਿਉਰਾ ਨੇ 19 ਧਾਵੇ ਬੋਲ ਕੇ 18 ਅੰਕ ਹਾਸਲ ਕੀਤੇ ਅਤੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਇਸੇ ਟੀਮ ਦੇ ਖਿਡਾਰੀ ਸ਼ੀਲੂ ਬਾਹੂ ਅਕਬਰਪੁਰ ਨੇ 14 ਕੋਸ਼ਿਸ਼ਾਂ ਤੋਂ 8 ਜੱਫੇ ਲਗਾਕੇ, ਸਰਵੋਤਮ ਜਾਫੀ ਦਾ ਖਿਤਾਬ ਆਪਣੇ ਨਾਮ ਕੀਤਾ।
ਮੁਕਾਬਲੇਬਾਜ਼ੀ:- ਕੱਪ ਦੇ ਪਹਿਲੇ ਮੈਚ ਦੌਰਾਨ ਐਬਸਫੋਰਡ ਕਬੱਡੀ ਕਲੱਬ ਨੇ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂਆਂ ਨੂੰ 37.5-35 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ’ਚ ਅਜ਼ਾਦ ਪੰਜਾਬ ਕਬੱਡੀ ਕਲੱਬ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 39-32 ਅੰਕਾਂ ਨਾਲ ਹਰਾਇਆ ਤੇ ਸੈਮੀਫਾਈਨਲ ’ਚ ਥਾਂ ਬਣਾਈ। ਤੀਸਰੇ ਮੈਚ ’ਚ ਮੇਜ਼ਬਾਨ ਐਬਸਫੋਰਡ ਕਲੱਬ ਨੇ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂਆ ਨੂੰ 38-28 ਅੰਕਾਂ ਨਾਲ ਪਛਾੜਿਆ। ਚੌਥੇ ਮੈਚ ’ਚ ਅਜ਼ਾਦ ਪੰਜਾਬ ਕੇਸਰੀ ਕਲੱਬ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 39-32 ਨਾਲ ਹਰਾਕੇ ਆਖਰੀ ਚਾਰ ’ਚ ਥਾਂ ਬਣਾਈ। ਪਹਿਲੇ ਸੈਮੀਫਾਈਨਲ ’ਚ ਅਜ਼ਾਦ ਪੰਜਾਬ ਕੇਸਰੀ ਕਲੱਬ ਨੇ ਨਨਕਾਣਾ ਸਹਿਬ ਕਲੱਬ ਨੂੰ 53-47.5 ਨਾਲ ਹਰਾਕੇ ਫਾਈਨਲ ’ਚ ਥਾਂ ਬਣਾਈ। ਦੂਸਰੇ ਬੇਹੱਦ ਫਸਵੇਂ ਸੈਮੀਫਾਈਨਲ ’ਚ ਬੀ.ਸੀ. ਯੂਨਾਈਟਡ ਫਰੈਂਡਜ਼ ਕਲੱਬ ਕੈਲਗਰੀ ਨੇ ਮੇਜ਼ਬਾਨ ਐਬਸਫੋਰਡ ਕਲੱਬ ਨੂੰ 45-43.5 ਨਾਲ ਪਛਾੜਕੇ ਖਿਤਾਬੀ ਦੌੜ ’ਚ ਲਗਾਤਾਰ ਤੀਸਰੀ ਵਾਰ ਨਾਮ ਦਰਜ਼ ਕਰਵਾਇਆ। ਫਾਈਨਲ ਮੁਕਾਬਲੇ ’ਚ ਬੀਸੀ ਯੂਨਾਈਟਡ ਫਰੈਂਡਜ਼ ਕਲੱਬ ਕੈਲਗਰੀ ਵਾਲਿਆਂ ਨੇ ਅਜ਼ਾਦ ਪੰਜਾਬ ਕੇਸਰੀ ਕਲੱਬ ਖਿਲਾਫ਼ 43.5-27 ਅੰਕਾਂ ਨਾਲ ਜਿੱਤ ਦਰਜ ਕਰਕੇ, ਲਗਾਤਾਰ ਤੀਸਰਾ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ।
ਸੰਚਾਲਕ ਦਲ:- ਇਸ ਕੱਪ ਦੌਰਾਨ ਮੈਚਾਂ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਨੀਟਾ ਸਰਾਏ, ਬਲਜੀਤ ਰਤਨਗੜ੍ਹ, ਰੂਬੀ ਧਾਲੀਵਾਲ ਤੇ ਸੁੱਖੀ ਧੂਰੀ ਨੇ ਕੀਤਾ। ਪ੍ਰਸਿੱਧ ਬੁਲਾਰੇ ਪ੍ਰੋ. ਮੱਖਣ ਸਿੰਘ ਹਕੀਮਪੁਰ, ਲੱਖਾ ਸਿੱਧਵਾਂ, ਮੱਖਣ ਅਲੀ ਤੇ ਇਕਬਾਲ ਗਾਲਿਬ ਨੇ ਦਰਸ਼ਕਾਂ ਨੂੰ ਮੈਚਾਂ ਨਾਲ ਜੋੜਕੇ ਰੱਖਿਆ। ਹਰਦੀਪ ਸਿਆਣ ਤੇ ਮਨੀ ਖੜਗ ਨੇ ਅੰਕਾਂ ਦਾ ਵੇਰਵਾ ਇਕੱਤਰ ਕੀਤਾ।
ਤਿਰਛੀ ਨਜ਼ਰ:- ਕਬੱਡੀ ਫੈਡਰੇਸ਼ਨ ਆਫ ਬੀਸੀ ਐਂਡ ਐਸੋਸੀਏਸ਼ਨ ਦੇ ਮੌਜੂਦਾ ਸੀਜਨ ਦੌਰਾਨ ਬੀ.ਸੀ. ਯੂਨਾਈਟਡ ਫਰੈਂਡਜ਼ ਕਲੱਬ ਕੈਲਗਰੀ ਨੇ ਲਗਾਤਾਰ ਤੀਸਰੀ ਵਾਰ ਖਿਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਰਵੀ ਦਿਉਰਾ ਤੇ ਸੀਲੂ ਬਾਹੂਅਕਬਰਪੁਰ ਨੇ ਕਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਸਿਲਸਿਲਾ ਕਾਇਮ ਰੱਖਿਆ। ਇਸ ਕੱਪ ਦੌਰਾਨ ਪਹਿਲੇ ਸੈਮੀਫਾਈਨਲ ਮੈਚ ’ਚ ਨਨਕਾਣਾ ਸਾਹਿਬ ਕਲੱਬ ਤੇ ਅਜ਼ਾਦ ਪੰਜਾਬ ਕੇਸਰੀ ਕਲੱਬ ਦੇ ਖਿਡਾਰੀਆਂ ਨੇ ਰਿਕਾਰਡ 100 ਕਬੱਡੀਆਂ ਪਾਈਆ। ਮੈਚ ਦਾ ਫੈਸਲਾ ਅਜ਼ਾਦ ਪੰਜਾਬੀ ਕੇਸਰੀ ਕਲੱਬ ਦੇ ਹੱਕ ’ਚ 53-47.5 ਅੰਕਾਂ ਨਾਲ ਹੋਇਆ।
ਤਸਵੀਰ:- 1. ਐਬਸਫੋਰਡ ਕਬੱਡੀ ਕੱਪ ਜੇਤੂ ਬੀਸੀ ਯੂਨਾਈਟਡ ਫਰੈਂਡਜ਼ ਕਲੱਬ ਕੈਲਗਰੀ ਦੀ ਟੀਮ ਨੂੰ ਟਰਾਫੀ ਪ੍ਰਦਾਨ ਕਰਦੇ ਹੋਏ ਬੱਬਲ ਸੰਗਰੂਰ, ਬਲਰਾਜ ਸੰਘਾ, ਐਂਡੀ ਧੁੱਗਾ, ਹਰਵਿੰਦਰ ਬਾਸੀ ਤੇ ਸਾਥੀ।
2. ਟੋਰਾਂਟੋ ਤੋਂ ਆਏ ਕਬੱਡੀ ਪ੍ਰਮੋਟਰਾਂ ਐਂਡੀ ਧੁੱਗਾ, ਹਰਵਿੰਦਰ ਬਾਸੀ, ਕਲੁਵਰਨ ਧੁੱਗਾ, ਵੀਰਪਾਲ ਧੁੱਗਾ ਤੇ ਹੋਰਨਾਂ ਦਾ ਸਨਮਾਨ ਕਰਦੇ ਹੋਏ ਬੱਬਲ ਸੰਗਰੂਰ, ਬਲਰਾਜ ਸੰਘਾ ਤੇ ਸਾਥੀ।
3. ਸਰਵੋਤਮ ਜਾਫੀ ਸ਼ੀਲੂ ਬਾਹੂਅਕਬਰਪੁਰ ਤੇ ਸਰਵੋਤਮ ਧਾਵੀ ਰਵੀ ਦਿਉਰਾ ਦਾ ਸਨਮਾਨ ਕਰਦੇ ਹੋਏ ਬੱਬਲ ਸੰਗਰੂਰ ਤੇ ਸਾਥੀ।
4. ਮੇਜ਼ਬਾਨ ਐਬਸਫੋਰਡ ਕਬੱਡੀ ਕਲੱਬ ਦੀ ਟੀਮ ਪ੍ਰਬੰਧਕ ਬੱਬਲ ਸੰਗਰੂਰ, ਬਲਰਾਜ ਸੰਘਾ, ਐਂਡੀ ਧੁੱਗਾ, ਹਰਵਿੰਦਰ ਬਾਸੀ ਤੇ ਸਾਥੀਆਂ ਨਾਲ।
5. ਐਂਡੀ ਧੁੱਗਾ, ਬਲਰਾਜ ਸੰਘਾ ਤੇ ਲਾਲੀ ਢੇਸੀ ਖੇਡਾਂ ’ਚ ਪੰਜਾਬੀ ਭਾਈਚਾਰੇ ਦਾ ਨਾਮ ਰੋਸ਼ਨ ਕਰਨ ਵਾਲੀ ਖਿਡਾਰਨ ਨੂੰ ਸਨਮਾਨਿਤ ਕਰਦੇ ਹੋਏ।
6. ਐਮ.ਪੀ. ਰਣਦੀਪ ਸਰਾਏ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ।