Headlines

ਇਟਲੀ ਚ, ਪੰਜਾਬੀ ਮੁਟਿਆਰ ਸਿਮਰ ਨੰਦਾ ਨੇ ਵਿੱਦਿਆ ਦੇ ਖੇਤਰ ਵਿੱਚ ਹਾਸਲ ਕੀਤੇ 100/100 ਨੰਬਰ 

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋ ਆਏ ਦਿਨ ਇਟਲੀ ਵਿੱਚ ਕਿਸੇ ਨਾ ਕਿਸੇ ਖੇਤਰ ਵਿੱਚ ਮੱਲਾ ਮਾਰਕੇ ਝੰਡੇ ਗੱਡੇ ਜਾ ਰਹੇ ਹਨ। ਇਟਲੀ ਦੀਆਂ ਭਾਰਤੀ ਕੁੜੀਆਂ ਨੇ ਵਿੱਦਿਅਕ ਖੇਤਰਾਂ ਵਿੱਚ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ੍ਹ ਇਰਾਦਿਆਂ ਨਾਲ ਜਿਹੜੀਆਂ ਮੱਲਾਂ ਮਾਰਦਿਆਂ ਭਾਰਤ ਦਾ ਨਾਮ ਰੁਸ਼ਨਾਇਆ ਹੈ ਉਸ ਦੀ ਧੂਮ ਚੁਫ਼ੇਰੇ ਸੁਣਨ ਨੂੰ ਮਿਲ ਰਹੀ ਹੈ। ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਇਟਲੀ ਦੀ ਧਰਤੀ ‘ਤੇ ਆਕੇ ਆਪਣੀ ਆਪ ਨੂੰ ਸਿੱਧ ਕੀਤਾ ਹੈ ਤੇ ਅੱਜ ਅਸੀ ਆਪਣੇ ਪਾਠਕਾਂ ਨੂੰ ਮਿਲਾਉਣ ਜਾ ਰਹੇ ਅਜਿਹੀਆਂ ਹੀ ਹੋਣਹਾਰ ਮਾਪਿਆਂ ਦੀਆਂ ਧੀਆਂ ਨਾਲ ਸੰਨ 1990 ਦੇ ਦਹਾਕੇ ਇਟਲੀ ਆਕੇ ਵੱਸਿਆ ਨੰਦਾ ਪਰਿਵਾਰ ਜਿਸ ਦੀਆਂ ਦੋ ਬੇਟੀਆਂ ਹਨ। ਇਨ੍ਹਾਂ ਵਿੱਚੋਂ ਸਾਲ 2019 ਵਿਚ ਵੱਡੀ ਬੇਟੀ ਨਿਸ਼ਾ ਨੰਦਾ ਨੇ ਗ੍ਰੈਜ਼ੂਏਸ਼ਨ ਦੀ ਪੜ੍ਹਾਈ 100/100 ਨੰਬਰਾਂ ਵਿੱਚ ਪਾਸ ਕਰਕੇ ਇਤਿਹਾਸ ਰਚਿਆ ਸੀ ਤੇ ਹੁਣ ਦੂਜੀ ਧੀ ਸਿਮਰ ਨੰਦਾ ਨੇ ਗ੍ਰੈਜੂਏਸ਼ਨ ਫਾਈਨਲ ਵਿੱਚੋਂ 100/100 ਵਿੱਚੋਂ ਨੰਬਰ ਪ੍ਰਾਪਤ ਕਰਕੇ ਮਾਪਿਆਂ ਸਮੇਤ ਪੰਜਾਬੀ ਭਾਈਚਾਰੇ ਤੇ ਭਾਰਤ ਦਾ ਨਾਮ ਰੁਸ਼ਨਾਇਆ ਹੈ। ਭਾਰਤੀ ਬੱਚਿਆਂ ਦੇ ਵਿੱਦਿਆਦਕ ਖੇਤਰਾਂ ਵਿੱਚ ਸਥਾਪਿਤ ਕੀਤੇ ਜਾ ਰਹੇ ਨਿਰੰਤਰ ਕਾਮਯਾਬੀ ਦੇ ਮੀਲ ਪੱਥਰ ਇਟਾਲੀਅਨ ਸਮੇਤ ਹੋਰ ਦੇਸ਼ਾਂ ਦੇ ਬੱਚਿਆਂ ਲਈ ਬੁਝਾਰਤ ਵਾਂਗਰ ਹਨ ਜਿਨ੍ਹਾਂ ਨੂੰ ਜਾਣਨ ਲਈ ਇਨ੍ਹਾਂ ਬੱਚਿਆਂ ਦੇ ਮਾਪੇ ਭਾਰਤੀ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹਨ ਤੇ ਨਾਲ ਹੀ ਇਹ ਵੀ ਪੁੱਛ ਹੀ ਲੈਂਦੇ ਹਨ ਕਿ ਤੁਹਾਡੇ ਬੱਚੇ ਆਖਿਰ ਖਾਂਦੇ ਕੀ ਹਨ ਜਿਹੜੇ ਇੰਨੇ ਜ਼ਿਆਦਾ ਹੁਸ਼ਿਆਰ ਹੁੰਦੇ ਹਨ। ਪੰਜਾਬ ਦੀ ਧੀ ਸਿਮਰ ਨੰਦਾ ਜਿਹੜੀ ਕਿ ਮਹਿਜ 19 ਸਾਲ ਦੀ ਹੈ ਇਟਲੀ ਦੇ ਜਿਲ੍ਹਾ ਲਾਤੀਨਾ ਪਰਿਵਾਰ ਸਮੇਤ ਰਹਿੰਦੀ ਹੈ। ਇਟਾਲੀਅਨ ਭਾਸ਼ਾ ਤੋਂ ਇਲਾਵਾ ਉਹ 4 ਵਿਦੇਸ਼ੀ ਭਾਸ਼ਾਵਾਂ ਨਿਪੁੰਨ ਹੈ।ਇਸ ਧੀ ਸਿਮਰ ਨੰਦਾ ਦੀ ਵਿੱਦਿਅਦਕ ਖੇਤਰ ਵਿੱਚ ਹਾਸਿਲ ਕੀਤੀ ਕਾਮਯਾਬੀ ਲਈ ਸਮੁੱਚਾ ਭਾਰਤੀ ਭਾਈਚਾਰਾ ਨੰਦਾ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ।

Leave a Reply

Your email address will not be published. Required fields are marked *