Headlines

ਕੈਨੇਡਾ ਟੈਬਲਾਇਡ ਵਲੋਂ ਸਮਾਜ ‘ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਜੁਲਾਈ 2025 ‘ਚ ਦਿੱਤੇ ਜਾਣਗੇ ਛੇ ਔਰਤਾਂ ਨੂੰ ਪੁਰਸਕਾਰ-

ਸਰੀ-ਬੀਤੇ ਦਿਨੀ ਕੈਨੇਡਾ ਡੇ ਮੌਕੇ ‘ਤੇ ਚਰਚਿਤ ਰਸਾਲਾ ‘ਕੈਨੇਡਾ ਟੈਬਲਾਈਡ’ 2024 ਦੇ ਜੁਲਾਈ ਮਹੀਨੇ ਦਾ ਅੰਕ ਲੋਕ ਅਰਪਣ ਕੀਤਾ ਗਿਆ ਸੀ ਜਿਸ ਦੇ ਸੰਪਾਦਕ ਡਾਕਟਰ ਜਸਵਿੰਦਰ ਸਿੰਘ ਦਿਲਾਵਰੀ ਹਨ। ਜ਼ਿਕਰਯੋਗ ਹੈ ਕਿ ਇਹ ਰਸਾਲਾ ਪਿਛਲੇ 10 ਸਾਲ ਤੋਂ ਕੈਨੇਡਾ ਦੇ ਵੱਖ-ਵੱਖ ਭਾਈਚਾਰੇ ਦੇ ਅਹਿਮ ਮਸਲਿਆਂ ਨੂੰ ਬੜੀ ਨਿਰਪੱਖਤਾ ਤੇ ਗੰਭੀਰਤਾ ਨਾਲ ਉਠਾਉਂਦਾ ਆ ਰਿਹਾ ਹੈ ਇਹੀ ਇੱਕ ਵੱਡਾ ਕਾਰਨ ਹੈ ਕਿ ਕੈਨੇਡਾ ਵਾਸੀਆਂ ਵੱਲੋਂ ਉਪਰੋਕਤ ਰਸਾਲੇ ਨੂੰ ਬਣਦਾ ਮਾਣ ਸਨਮਾਨ ਮਿਲਦਾ ਆ ਰਿਹਾ ਹੈ।
ਨਾਰੀ ਸਸ਼ਕਤੀਕਰਨ  ਨੂੰ ਉਭਾਰਨ ਦੇ ਮਨੋਰਥ ਨਾਲ ਜੁਲਾਈ ਮਹੀਨੇ ਦੇ ਅੰਕ ਨੂੰ ਰਿਲੀਜ਼ ਕਰਨ ਮੌਕੇ ਐਲਾਨ ਇਹ ਕੀਤਾ ਗਿਆ ਕਿ ਅਗਲੇ ਸਾਲ ਜੁਲਾਈ 2025 ਵਿੱਚ ਵੱਖੋ-ਵੱਖਰੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਹ ਸਨਮਾਨ ਵੱਖੋ ਵੱਖਰੇ ਛੇ ਪ੍ਰਕਾਰ ਦੇ ਖੇਤਰਾਂ ਵਿੱਚ ਪਾਉਣ ਵਾਲੀਆਂ ਔਰਤਾਂ ਦਾ ਹੋਵੇਗਾ ਜਿਨਾਂ ਦੀ ਵਰਗ ਵੰਡ ਇਸ ਪ੍ਰਕਾਰ ਕੀਤੀ ਗਈ ਹੈ ਜਿਸ ਵਿੱਚ ਬੈਸਟ ਵੂਮਨ ਐਵਾਰਡ ਇਨ ਕਮਿਊਨਿਟੀ ਸਰਵਿਸ, ਬੈਸਟ ਵੂਮਨ ਐਵਾਰਡ ਇਨ ਪੋਲੀਟਿਕਸ, ਬੈਸਟ ਵੂਮਨ ਐਵਾਰਡ ਇਨ ਪੁਲਿਸ ਸਰਵਿਸ, ਬੈਸਟ ਵੂਮਨ ਐਵਾਰਡ ਇਨ ਬਿਜ਼ਨਸ, ਬੈਸਟ ਵੂਮਨ ਐਵਾਰਡ ਇਨ ਐਜੂਕੇਸ਼ਨ, ਬੈਸਟ ਵੂਮਨ ਐਵਾਰਡ ਇਨ ਏ ਅੰਡਰ 25 (ਜਨਰਲ) ਸ਼ਾਮਿਲ ਹਨ। ਇਹ ਐਵਾਰਡਾਂ ਦੀ ਚੋਣ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਪਿਕਸ ਦੇ ਡਾਇਰੈਕਟਰ ਰਾਜ ਬਰਾੜ ਇਸਦੇ ਚੇਅਰ ਹੋਣਗੇ ਜਦੋਂਕਿ ਕੋ-ਚੇਅਰ ਦੀ ਜੁੰਮੇਵਾਰੀ ਉੱਘੇ ਉਦਯੋਗਪਤੀ ਤੇ ਪ੍ਰਸਿੱਧ ਬਿਜਨਸਮੈਨ ਜੇ ਮਿਨਾਸ ਨੂੰ ਮਿਲੀ ਹੈ,  ਚੋਣ ਕਮੇਟੀ ਦੇ ਮੈਂਬਰ ਜਿਨ੍ਹਾਂ ਵਿਚ ਵਕੀਲ ਨਈਆ ਗਿੱਲ, ਵਕੀਲ ਜਾਗਰਤੀ ਜੈਸਵਾਲ,  ਕੁਲਜੀਤ ਜੁਲਕਾ (ਮੈਨੇਜਰ ਵਰਕ ਬੀਸੀ)  ਸ਼ਾਮਿਲ ਹਨ ਜਿਨਾਂ ਵੱਲੋਂ ਨਿਰਪੱਖਤਾ ਦੇ ਨਾਲ ਇਹ ਚੋਣ ਕੀਤੀ ਜਾਵੇਗੀ।