Headlines

ਗੁਰੂ ਰਵਿਦਾਸ ਸਭਾ ਦੇ ਸਾਬਕਾ ਪ੍ਰਧਾਨ ਰਿੱਕ ਤੂਰਾ ਦੀ ਬੇਟੀ ਮਨਪ੍ਰੀਤ ਦਾ 21ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਬਿਜਨੈਸਮੈਨ ਅਤੇ ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਸਾਬਕਾ ਪ੍ਰਧਾਨ ਰਿੱਕ ਤੂਰਾ ਦੀ ਬੇਟੀ ਮਨਪ੍ਰੀਤ ਦਾ 21ਵਾਂ ਜਨਮ ਦਿਨ ਤੂਰਾ ਫਾਰਮ ਸਰੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ  ਲਿਬਰਲ ਐਮ ਪੀ ਸੁੱਖ ਧਾਲੀਵਾਲ, ਐਮ ਐਲ ਏ ਜਿੰਨੀ ਸਿਮਸ, ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਤੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ, ਨਨੈਮੋ ਤੋਂ ਉਘੇ ਰੀਐਲਟਰ ਰਾਜ ਬੰਗਾ, ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਮਿਲਕਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ ਢਿੱਲੋਂ ਤੇ ਹੋਰ ਕਈ ਸਖਸੀਅਤਾਂ ਅਤੇ ਤੂਰਾ ਪਰਿਵਾਰ ਦੇ ਨੇੜਲੇ ਰਿਸ਼ਤੇਦਾਰਾਂ ਤੇ ਸੱਜਣ ਮਿੱਤਰਾਂ ਨੇ ਸ਼ਾਮਿਲ ਹੁੰਦਿਆਂ ਰਿਕ ਤੂਰਾ ਤੇ ਬੇਟੀ ਮਨਪ੍ਰੀਤ ਨੂੰ ਜਨਮ ਦਿਨ ਦੀਆਂ ਵਧਾਈਆਂ ਤੇ ਉਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜਨਮ ਦਿਨ ਪਾਰਟੀ ਦੌਰਾਨ ਮਹਿਮਾਨਾਂ ਨੂੰ ਸ਼ਾਨਦਾਰ ਡਿਨਰ ਦਿੱਤਾ ਗਿਆ।

Leave a Reply

Your email address will not be published. Required fields are marked *