Headlines

ਸੁੱਖੀ ਬਾਠ ਗਰੁੱਪ ਆਫ ਕੰਪਨੀ ਵਲੋਂ ਸਰੀ ‘ਚ ਸਪਾਂਸਰ ਕੀਤਾ ਗਿਆ ਵਨ-ਡੇਅ ਕ੍ਰਿਕਟ ਮੈਚ

* ਸੁੱਖੀ ਬਾਠ ਦੀ ‘ ਏ ‘ ਟੀਮ ਨੇ ਟਰਾਫੀ ‘ਤੇ ਕੀਤਾ ਕਬਜ਼ਾ-
* ਸਾਡਾ ਮਕਸਦ ਨੌਜਵਾਨ ਪੀੜ੍ਹੀ ਪੰਜਾਬੀ ਨਾਲ ਜੁੜਕੇ ਖੇਡਾਂ ਰਾਹੀਂ ਸਹੀ ਦਿਸ਼ਾ ਵੱਲ ਉਡਾਣ ਭਰੇ : ਸੁੱਖੀ ਬਾਠ
ਸਰੀ,  9 ਜੁਲਾਈ (ਸਤੀਸ਼ ਜੌੜਾ)-
ਸੁੱਖੀ ਬਾਠ ਗਰੁੱਪ ਆਫ ਕੰਪਨੀ ਸਰੀ ਕੈਨੇਡਾ ਵੱਲੋਂ ਪਿਛਲੇ ਦਿਨੀਂ ਵਨ-ਡੇ ਕ੍ਰਿਕੇਟ ਟੂਰਨਾਮੈਂਟ ਸਪਾਂਸਰ ਕੀਤਾ ਗਿਆ।
ਇਸ ਮੌਕੇ ‘ਤੇ ਕੰਪਨੀ ਦੇ ਸੀ.ਈ.ਓ  ਸੁੱਖੀ ਬਾਠ ਨੇ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਅਸੀਂ ਸਰੀ ਵਿੱਚ ਆਪਣੇ ਬਿਜਨੈਸ ਅਦਾਰਿਆਂ ਨੂੰ ਚਲਾਉਣ ਦੇ ਨਾਲ ਨਾਲ ਪੰਜਾਬੀ ਭਾਈਚਾਰੇ ਦੀ ਮਜ਼ਬੂਤੀ ਲਈ ਹਰ ਵਕਤ ਉਨ੍ਹਾਂ ਦੇ ਨਾਲ ਖੜ੍ਹੇ ਹਾਂ।
 ਉਨ੍ਹਾਂ ਕਿਹਾ ਕਿ  ਨੌਜਵਾਨ ਵਰਗ  ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਜਿਹੇ ਕ੍ਰਿਕਟ ਮੈਚ ਸਮੇਂ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਦਾ ਧਿਆਨ ਨਸ਼ਿਆਂ ਦੀ ਬਿਜਾਏ ਖੇਡਾਂ ਵੱਲ ਉਤਸ਼ਾਹਿਤ ਹੋ ਸਕੇ।
ਸੁੱਖੀ ਬਾਠ ਨੇ ਕਿਹਾ ਕਿ ਬੇਸ਼ੱਕ ਅਸੀਂ ਵਿਦੇਸ਼ਾ ਵਿੱਚ ਆ ਕੇ ਸਾਡੇ ਪੰਜਾਬੀਆਂ ਨੇ ਆਪਣੇ ਵਧੀਆ ਕਾਰੋਬਾਰ ਸਥਾਪਿਤ ਕਰ ਲਏ ਹਨ ਬਹੁਤ ਚੰਗੀ ਗੱਲ ਹੈ ਪ੍ਰੰਤੂ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ਜਨਮ ਭੂਮੀ ਪੰਜਾਬੀ ਲਈ ਵੀ ਹੰਬਲਾ ਮਾਰਨ ਦੀ ਲੋੜ ਹੈ।
ਇਸ ਮੌਕੇ ‘ਤੇ ਕੰਪਨੀ ਦੀ ਜੀ.ਐਮ ਮੈਡਮ ਜੀਵਨ ਬਾਠ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇੱਥੋਂ ਦੀ ਨੌਜਵਾਨੀ ਨੂੰ ਬਿਜਨੈਸ ਲਈ ਅੱਗੇ ਵਧਣ ਲਈ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਹੁਣ ਕ੍ਰਿਕਟ ਮੈਚ ਸਪਾਂਸਰ ਕਰਦਿਆਂ ਸੁੱਖੀ ਬਾਠ ਬਿਜਨੈਸ ਗਰੁੱਪ ਖੁਸ਼ੀ ਮਹਿਸੂਸ ਕਰਦਾ ਹੈ ਅਤੇ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ  ਲਈ ਹੌਲੀ ਹੌਲੀ ਅੱਗੇ ਵੱਧ ਰਹੇ ਹਾਂ।
ਇਸ ਮੌਕੇ ਤੇ ਸੁੱਖੀ ਬਾਠ ਕੰਪਨੀ ਦੀਆਂ ਦੋ ਟੀਮਾਂ ਵੱਲੋਂ ਵਨ ਡੇ ਕ੍ਰਿਕਟ ਮੈਚ ਵਿੱਚ ਹਿੱਸਾ ਲਿਆ ਜਿੱਥੇ ਬੜੇ ਸ਼ਾਨ ਨਾਲ ਮੈਚ ਜਿੱਤ ਕੇ ਹੋਰ ਵੀ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦਾ ਸੁਨੇਹਾ ਦਿੱਤਾ ਹੈ।
ਇਸ ਮੌਕੇ ਤੇ ਕੰਪਨੀ ਦੇ ਡਾਇਰੈਕਟਰ ਸ਼੍ਰੀ ਰਾਜ ਕਮਲ ਢੱਟ ਅਤੇ ਸ਼੍ਰੀ ਲਾਲੀ ਬਾਠ ਨੇ ਕਿਹਾ ਕਿ ਹੁਣ ਸੁੱਖੀ ਬਾਠ ਬਿਜਨੈਸ ਗਰੁੱਪ ਵਲੋਂ ਹਰ ਸਾਲ ਅਜਿਹੀ ਵਨ ਡੇ ਕ੍ਰਿਕਟ ਲੀਗ ਕਰਵਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਅਸੀ ਨੌਜਵਾਨਾਂ ਨੂੰ ਬਿਜਨੈਸ ਦੇ ਨਾਲ ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਾਂਗੇ।
ਉਨ੍ਹਾਂ ਕਿਹਾ ਕਿ ਸੁੱਖੀ ਬਾਠ ਜੀ ਵਲੋਂ ਬਿਜਨੈਸ ਦੇ ਨਾਲ ਨਾਲ ਪਹਿਲਾਂ ਹੀ ਕਈ ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਉਪਰਾਲੇ ਕਾਰਗਰ ਸਾਬਤ ਹੋ ਰਹੇ ਹਨ।
ਇਸ ਮੌਕੇ ਤੇ ਖਿਡਾਰੀਆਂ ਨੂੰ ਜੇਤੂ ਕੱਪ ਦੇ ਨਾਲ ਮੈਡਲ ਵੀ ਤਕਸੀਮ ਕੀਤੇ ਗਏ।