Headlines

ਵਿਸ਼ਵ ਪ੍ਰਸਿਧ ਤਬਲਾ ਵਾਦਕ ਜਾਕਿਰ ਹੁਸੈਨ ਦਾ ਸਰੀ ਵਿਚ ਸਨਮਾਨ

ਸਰੀ ( ਦੇ ਪ੍ਰ ਬਿ)- ਬੀਤੀ ਸ਼ਾਮ ਕੇ ਵੀ ਪੀ ਹੈਰੀਟੇਜ ਵਲੋਂ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਅਤੇ 5 ਵਾਰ ਦੇ ਗਰੈਮੀ ਐਵਾਰਡ ਜੇਤੂ  ਉਸਤਾਦ ਜਾਕਿਰ ਹੁਸੈਨ ਦੇ ਸਨਮਾਨ ਵਿਚ ਇਕ ਸ਼ਾਨਦਾਰ ਪ੍ਰੋਗਰਾਮ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਆਯੋਜਿਤ ਕੀਤਾ ਗਿਆ। ਸੰਗੀਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਲੋਂ ਉਸਤਾਦ ਜਾਕਿਰ ਹੁਸੈਨ ਦਾ ਹਾਲ ਵਿਚ ਪ੍ਰਵੇਸ਼ ਕਰਦਿਆਂ ਤਾੜੀਆਂ ਦੀ ਗੂੰਜ ਵਿਚ ਖੜੇ ਹੋਕੇ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਭਾਰਤੀ ਕੌਂਸਲ ਜਨਰਲ ਰੁੰਗਸੁੰਗ, ਬੀ ਸੀ ਸਪੀਕਰ ਰਾਜ ਚੌਹਾਨ, ਲੇਬਰ ਮਨਿਸਟਰ ਹੈਰੀ ਬੈਂਸ, ਟਰੇਡ ਮਨਿਸਟਰ ਜਗਰੂਪ ਬਰਾੜ, ਸਿੱਖਿਆ ਮੰਤਰੀ ਰਚਨਾ ਸਿੰਘ, ਐਮ ਐਲ ਏ ਜਿੰਨੀ ਸਿਮਸ,  ਅਟਾਰਨੀ ਜਨਰਲ ਨਿੱਕੀ ਸ਼ਰਮਾ, ਐਮ ਐਲ ਏ ਅਮਨਦੀਪ ਸਿੰਘ, ਕੌਂਸਲਰ ਲਿੰਡਾ ਐਨਿਸ, ਐਮ ਪੀ ਰਣਦੀਪ ਸਿੰਘ ਸਰਾਏ, ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ, ਪ੍ਰਸਿੱਧ ਸਿੱਖ ਸੰਗੀਤਕਾਰ ਭਾਈ ਬਲਦੀਪ ਸਿੰਘ, ਬੀ ਸੀ ਐਨਡੀ ਪੀ ਉਮੀਦਵਾਰ ਤੇ ਸਾਬਕਾ ਆਰ ਸੀ ਐਮ ਪੀ ਆਫੀਸਰ ਬਲਤੇਜ ਸਿੰਘ ਢਿੱਲੋਂ, ਕੌਂਸਲਰ ਰਾਹੁਲ ਨੇਗੀ, ਭੁਪਿੰਦਰ ਸਿੰਘ ਮੱਲੀ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।

ਇਸ ਮੌਕੇ ਸਥਾਨਕ ਕਲਾਕਾਰਾਂ ਵਲੋਂ ਕਥਕ ਡਾਂਸ, ਭਾਰਤ ਨਾਟਯਮ ਤੇ ਸਕੂਲੀ ਬੱਚਿਆਂ ਵਲੋਂ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਦੇ ਪ੍ਰਬੰਧਕ ਕਮਲ ਸ਼ਰਮਾ ਅਤੇ ਕੌਂਸਲ ਜਨਰਲ ਰੁੰਗਸੁੰਗ ਵਲੋਂ ਉਸਤਾਦ ਜਾਕਿਰ ਹੁਸੈਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਟੀਵੀ ਹੋਸਟ ਜੈਸਮੀਨ ਵਲੋਂ ਖੁੂਬਸੂਰਤ ਢੰਗ ਨਾਲ ਕੀਤਾ ਗਿਆ। ਅਖੀਰ ਵਿਚ ਸੰਗੀਤ ਪ੍ਰੇਮੀਆਂ ਨੇ ਉਸਤਾਦ ਜਾਕਿਰ ਹੂਸੈਨ ਨਾਲ ਯਾਦਗਾਰੀ ਤਸਵੀਰਾਂ ਖਿਚਵਾਈਆਂ ਤੇ ਲਜ਼ੀਜ਼ ਡਿਨਰ ਦਾ ਆਨੰਦ ਮਾਣਿਆ।