ਕੈਲਗਰੀ ( ਦਲਵੀਰ ਜੱਲੋਵਾਲੀਆ)-ਕੈਲਗਰੀ ਸਟੈਂਪੀਡ ਮੌਕੇ ਕੈਲਗਰੀ ਸਕਾਈਵਿਊ ਤੋਂ ਲਿਬਰਲ ਐਮ ਪੀ ਜੌਰਜ ਚਾਹਲ ਵਲੋਂ ਜੈਨੇਸਿਸ ਸੈਂਟਰ ਵਿਖੇ ਸਟੈਂਪੀਡ ਬਰੇਕਫਾਸਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਉਹਨਾਂ ਇਸ ਮੌਕੇ ਪੁੱਜੇ ਵੱਡੀ ਗਿਣਤੀ ਵਿਚ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਫੀ ਉਤਸ਼ਾਹਤ ਹਨ ਅਤੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਲੰਟੀਅਰਾਂ ਤੇ ਸਮਰਥਕਾਂ ਦੇ ਧੰਨਵਾਦੀ ਹਨ। ਉਹਨਾਂ ਬਰੇਕਫਾਸਟ ਪ੍ਰੋਗਰਾਮ ਵਿਚ ਸਹਿਯੋਗ ਲਈ ਦਸਮੇਸ਼ ਕਲਚਰ ਸੈਂਟਰ, ਇੰਡੀਅਨ ਸੁਸਾਇਟੀ ਆਫ ਏਅਰਡਰੀ ਅਤੇ ਸ਼ੈਫ ਐਡਮ ਦਾ ਵਿਸ਼ੇਸ਼ ਧੰਨਵਾਦ ਕੀਤਾ। ਬਰੇਕਫਾਸਟ ਦੌਰਾਨ ਲੋਕਾਂ ਲਈ ਪਰਾਂਠੇ, ਢੋਕਲਾ, ਅੰਡੇ ਅਤੇ ਕਈ ਹੋਰ ਸਵਾਦਲੇ ਪਕਵਾਨ ਪਰੋਸੇ ਗਏ।