Headlines

ਸਾਊਥ ਸਰੀ ਹਾਈਵੇ ਤੇ ਸੜਕ ਹਾਦਸੇ ਦੌਰਾਨ ਮੁਟਿਆਰ ਦੀ ਮੌਤ- ਦੋ ਜ਼ਖਮੀ

ਸਰੀ ( ਦੇ ਪ੍ਰ ਬਿ)- ਸਾਊਥ ਸਰੀ ਵਿੱਚ ਹਾਈਵੇਅ 99 ਉਪਰ ਇਕ ਸੜਕ ਹਾਦਸੇ ਕਾਰਣ ਸਵੇਰ ਨੂੰ ਆਵਾਜਾਈ ਪ੍ਰਭਾਵਿਤ ਰਹੀ। ਸੂਤਰਾਂ ਮੁਤਾਬਿਕ ਸਵੇਰੇ ਤੜਕੇ ਡੇਢ-ਦੋ ਵਜੇ ਦੇ ਕਰੀਬ ਹਾਈਵੇ ਉਪਰ ਇਕ ਸਿੰਗਲ ਵਾਹਨ ਹਾਦਸਾਗ੍ਰਸਤ ਹੋ ਗਿਆ। ਪੁਲਿਸ ਦੇ ਪੁੱਜਣ ਉਪਰੰਤ ਬੁਰੀ ਤਰਾਂ ਨੁਕਸਾਨੀ ਕਾਰ ਵਿਚੋਂ ਇਕ 20 ਸਾਲਾ ਮੁਟਿਆਰ ਨੂੰ ਕੱਢਿਆ ਗਿਆ ਜਿਸਦੀ ਕਿ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਚਲਾ ਰਿਹਾ ਇਕ 23 ਸਾਲਾ ਨੌਜਵਾਨ ਤੇ ਇਕ ਹੋਰ  22 ਸਾਲਾ ਨੌਜਵਾਨ ਬੁਰੀ ਤਰਾਂ ਜਖਮੀ ਹੋ ਗਏ ਜਿਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।ਪੁਲਿਸ ਦੀ  ਸ਼ੁਰੂਆਤੀ ਜਾਂਚ ਤੋਂ ਹਾਦਸੇ ਦਾ ਕਾਰਣ ਤੇਜ਼ ਗਤੀ ਹੋ ਸਕਦਾ ਹੈ।
ਨੌਰਥਬਾਉਂਡ ਹਾਈਵੇਅ 99 ਟ੍ਰੈਫਿਕ ਨੂੰ ਕਿੰਗ ਜਾਰਜ ਵੱਲ ਮੋੜ ਦਿੱਤਾ ਗਿਆ ਸੀ, ਅਤੇ ਸੜਕ ਦੇ ਬੰਦ ਹੋਣ ਦੇ “ਅਨਿਸ਼ਚਿਤ ਸਮੇਂ” ਲਈ ਪ੍ਰਭਾਵੀ ਰਹਿਣ ਦੀ ਉਮੀਦ ਹੈ।

ਤਸਵੀਰ-ਸਰੀ ਨਾਓ -ਲੀਡਰ ਧੰਨਵਾਦ ਸਹਿਤ।