Headlines

ਪੰਜਾਬ ਇੰਸੋਰੈਂਸ ਦੇ ਹਰਪਿੰਦਰ ਸਿੱਧੂ ਵਲੋਂ ਸਟੈਂਪੀਡ ਬਰੇਕਫਾਸਟ ਦਾ ਸ਼ਾਨਦਾਰ ਆਯੋਜਨ

ਕੈਲਗਰੀ ( ਦਲਵੀਰ ਜੱਲੋਵਾਲੀਆ)-ਕੈਲਗਰੀ ਸਟੈਂਪੀਡ ਦੇ ਮੌਕੇ ਪੰਜਾਬ ਇੰਸੋਰੈਂਸ ਦੇ ਐਮ ਡੀ ਤੇ ਇੰਸੋਰੈਂਸ ਮਾਹਿਰ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਵਲੋਂ ਸਟੈਂਪੀਡ ਬਰੇਕਫਾਸਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਲਗਪਗ 400 ਦੇ ਕਰੀਬ ਪੁੱਜੇ ਮਹਿਮਾਨਾਂ ਨੇ ਬਰੇਕਫਾਸਟ ਦਾ ਆਨੰਦ ਮਾਣਿਆ। ਵਿਸੇਸ਼ ਮਹਿਮਾਨਾਂ ਵਿਚ ਐਮ ਐਲ ਏ ਗੁਰਿੰਦਰ ਬਰਾੜ, ਅਲਬਰਟਾ ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ, ਰਣਵੀਰ ਪਰਮਾਰ, ਚੇਅਰਮੈਨ ਗੁਰਜੀਤ ਸਿੱਧੂ, ਰਣਜੀਤ ਸਿੱਧੂ, ਨਰਿੰਦਰਪਾਲ ਔਜਲਾ ਤੇ ਜੇ ਐਫ ਐਸ ਦੇ ਅਮਨਦੀਪ ਸਿੰਘ ਸ਼ਾਮਿਲ ਸਨ। ਹਰਪਿੰਦਰ ਸਿੱਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਕੈਲਗਰੀ ਸਟੈਂਪੀਡ ਲਈ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ।