Headlines

ਪਰਮਿੰਦਰ ਸਵੈਚ ਦੀ ਕਾਵਿ ਪੁਸਤਕ ”ਜ਼ਰਦ ਰੰਗਾਂ ਦਾ ਮੌਸਮ” ਦਾ ਲੋਕ ਅਰਪਣ 14 ਜੁਲਾਈ ਨੂੰ

ਸਰੀ ( ਦੇ ਪ੍ਰ ਬਿ)- ਉਘੀ ਸਮਾਜਿਕ ਕਾਰਕੁੰਨ ਤੇ ਲੇਖਿਕਾ ਪਰਮਿੰਦਰ ਸਵੈਚ ਦੀ ਕਾਵਿ ਪੁਸਤਕ ”ਜ਼ਰਦ ਰੰਗਾਂ ਦਾ ਮੌਸਮ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਮਿਤੀ 14 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ ਬਾਦ 2.30 ਵਜੇ ਪ੍ਰੋਗਰੈਸਿਵ ਕਲਚਰ ਸੈਂਟਰ ਯੂਨਿਟ 126, 7536-130 ਸਟਰੀਟ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਅਦਾਰਾ ਸਰੋਕਾਰਾਂ ਦੀ ਆਵਾਜ਼ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਲਈ ਸਾਹਿਤ ਪ੍ਰੇਮੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਨਵਜੋਤ ਢਿੱਲੋਂ ਨਾਲ ਫੋਨ ਨੰਬਰ 778-712-9000 ਤੇ ਸੰਪਰਕ ਕੀਤਾ ਜਾ ਸਕਦਾ ਹੈ।