Headlines

ਪੀਲ ਪੁਲਿਸ ਵਲੋਂ ਫਿਰੌਤੀਆਂ ਦੇ ਦੋਸ਼ ਹੇਠ ਇੱਕ ਕਾਬੂ ਤੇ ਇੱਕ ਹੋਰ ਦੀ ਭਾਲ 

ਟੋਰਾਂਟੋ ( ਸੇਖਾ)- ਪੀਲ ਪੁਲੀਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾ ਕੀਤਾ ਹੈ ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਵਿੱਚ ਦੇਸ਼ਿਵਆਪੀ ਨੋਟਿਸ ਜਾਰੀ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਟੋਰਾਂਟੋ ਦੇ ਰਹਿਣ ਵਾਲੇ ਜਸਕਰਨ ਸਿੰਘ (30) ਵਜੋਂ ਹੋਈ ਹੈ। ਉਸ ਵਿਰੁੱਧ 17 ਦੋਸ਼ ਲੱਗੇ ਹਨ। ਉਹ ਅਜਿਹੇ ਹੋਰ ਮਾਮਲਿਆਂ ਵਿੱਚ ਪਹਿਲਾਂ ਤੋਂ ਜ਼ਮਾਨਤ ’ਤੇ ਸੀ। ਇੱਕ ਹੋਰ ਮੁਲਜ਼ਮ ਜਗਮੋਹਨਜੀਤ ਝੀਤੇ (47) ਵਾਸੀ ਸਸਕੈਚਵਨ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਅਦਾਲਤ ਰਾਹੀਂ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕਰਵਾਏ ਹਨ।  ਪੁਲੀਸ ਨੇ ਉਸ ਦੀ ਤਸਵੀਰ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮ ਨੂੰ ਫੜਾਉਣ ਵਿੱਚ ਪੁਲੀਸ ਦੀ ਮਦਦ ਕੀਤੀ ਜਾਵੇ। ਪੁਲੀਸ ਅਨੁਸਾਰ ਝੀਤੇ ਵੀ ਪਹਿਲਾਂ ਕਈ ਮਾਮਲਿਆਂ ਵਿੱਚ ਜ਼ਮਾਨਤ ’ਤੇ ਛੁਟ ਕੇ ਫਿਰ ਉਹੀ ਅਪਰਾਧ ਕਰਨ ਵਿੱਚ ਲੱਗਾ ਹੋਇਆ ਹੈ।

ਕੈਪਸ਼ਨ-ਪੁਲੀਸ ਵੱਲੋਂ ਕਾਬੂ ਕੀਤਾ ਗਿਆ ਜਸਕਰਨ ਸਿੰਘ ਤੇ ਭਗੌੜਾ ਜਗਮੋਹਨਜੀਤ ਝੀਤੇ।