ਐਡਮਿੰਟਨ (ਦਵਿੰਦਰ ਦੀਪਤੀ, ਗੁਰਪ੍ਰੀਤ ਸਿੰਘ) -ਭਾਰਤੀਆ ਕਲਚਰਲ ਸੁਸਾਇਟੀ ਆਫ ਅਲਬਰਟਾ ਐਡਮਿੰਟਨ ਵੱਲੋਂ ਸਥਾਨਕ ਮੰਦਿਰ ਵਿਖੇ 18ਵਾਂ ਸਾਲਾਨਾ ਜਾਗਰਣ ਕਰਵਾਇਆ ਗਿਆ। ਜਾਗਰਣ ਦੌਰਾਨ ਇੰਡੀਅਨ ਆਈਡਲ ਫੇਮ ਮੋਹਿਤ ਚੌਪੜਾ ਅਤੇ ਇੰਡੀਆ ਗੋਟ ਟਾਇਲੈਂਟ ਦੀ ਫਾਈਨਲਿਸਟ ਇਸ਼ੀਤਾ ਵਿਸ਼ਵਕਰਮਾ ਨੇ ਮਾਤਾ ਰਾਣੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਜਾਗਰਣ ਦੌਰਾਨ ਭਾਰੀ ਗਿਣਤੀ ਚ ਐਡਮਿੰਟਨ ਵਾਸੀਆਂ ਨੇ ਸ਼ਿਰਕਤ ਕੀਤੀ।