Headlines

ਵਿਅੰਗ ਲੇਖਕ ਗੁਰਮੇਲ ਬਦੇਸ਼ਾ ਦਾ ਸਦੀਵੀ ਵਿਛੋੜਾ

ਸਰੀ, 13 ਜੁਲਾਈ (ਹਰਦਮ ਮਾਨ)-ਸਰੀ ਦੇ ਵਸਨੀਕ ਵਿਅੰਗ ਲੇਖਕ ਗੁਰਮੇਲ ਬਦੇਸ਼ਾ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਬੀਮਾਰ ਸਨ ਅਤੇ ਹਸਪਤਾਲ ਵਿਚ ਜ਼ੇਰੇ-ਇਲਾਜ ਸਨ। ਉਹ 55 ਸਾਲਾਂ ਦੇ ਸਨ। ਬਹੁਤ ਹੀ ਹੱਸਮੁੱਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਗੁਰਮੇਲ ਬਦੇਸ਼ਾ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਮੈਂਬਰ ਸਨ। ਕੇਂਦਰੀ ਪੰਜਾਬੀ ਲੇਖਕ ਸਭਾ, ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਦੇ ਲੇਖਕਾਂ ਨੇ ਗੁਰਮੇਲ ਬਦੇਸ਼ਾ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।