Headlines

ਖਾਲਿਸਤਾਨ ਰੈਫਰੈਂਡਮ ਸੰਬੰਧੀ ਐਡਮਿੰਟਨ ਚ ਕਾਰ ਰੈਲੀ 20 ਜੁਲਾਈ ਨੂੰ

ਐਡਮਿੰਟਨ (ਗੁਰਪ੍ਰੀਤ ਸਿੰਘ)-ਕੈਲਗਰੀ ਮਿਊਸਪਲ ਪਲਾਜ਼ਾ ਵਿਖੇ 28 ਜੁਲਾਈ ਦਿਨ ਐਤਵਾਰ ਨੂੰ ਖਾਲਿਸਤਾਨ  ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹਨ। ਸਿੱਖ ਸੰਗਤਾਂ ਵਿਚ ਇਸ ਰੈਫਰੈਂਡਮ ਸਬੰਧੀ ਪ੍ਰਚਾਰ ਲਈ ਐਡਿਮੰਟਨ ਵਿਖੇ ਮਿਤੀ 20 ਜੁਲਾਈ 2024 ਦਿਨ ਸ਼ਨਿਚਰਵਾਰ, ਸ਼ਾਮ 4 ਵਜੇ ਤੋਂ 17 ਸਟਰੀਟ ਵਾਲੇ ਮੈਡੋਸ ਰੈਕ ਸੈਂਟਰ ਦੀ ਪਿਛਲੀ ਪਾਰਕਿੰਗ ਵਿੱਚੋਂ ਕਾਰ ਰੈਲੀ ਕੱਢੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਗੁਲਜ਼ਾਰ ਸਿੰਘ ਨਿਰਮਾਣ ਨੇ ਸੰਗਤਾਂ ਅਤੇ ਨੌਜਵਾਨਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ ਹੈ।
ਇਸ ਮੌਕੇ ਉਹਨਾਂ ਨਾਲ ਸ: ਮਲਕੀਅਤ ਸਿੰਘ ਢੇਸੀ, ਸ: ਸਤਨਾਮ ਸਿੰਘ ਸੰਧੂ, ਸ: ਗੁਰਪ੍ਰੀਤ ਸਿੰਘ ਸ: ਜਸਵੀਰ ਸਿੰਘ, ਸ: ਸਤਪਾਲ ਸਿੰਘ, ਸ: ਪਰਮਿੰਦਰ ਸਿੰਘ ਸਣੇ ਹੋਰ ਪਤਵੰਤੇ ਵੀ ਹਾਜ਼ਰ ਸਨ।