Headlines

ਸੁਖੀ ਬਾਠ ਵਲੋਂ ਉਘੇ ਲੇਖਕ ਆਸਾ ਸਿੰਘ ਘੁੰਮਣ ਤੇ ਗਾਇਕ ਬਿੱਟੂ ਖੰਨੇਵਾਲਾ ਦਾ ਸਵਾਗਤ

* ਆਸਾ ਸਿੰਘ ਘੁੰਮਣ ਨੇ ਕਿਹਾ ਕਿ  ਪ੍ਰਮਾਤਮਾਂ ਦੀ ਰਜਾ ਵਿੱਚ ਰਹਿਣ ਵਾਲੀ ਨਿੱਘੀ ਸਖ਼ਸ਼ੀਅਤ ਦਾ ਨਾਂਅ ਸੁੱਖੀ ਬਾਠ-ਘੁੰਮਣ

*  ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਸੁੱਖੀ ਬਾਠ ਇੱਕ ਇਨਸਾਨ ਹੀ ਨਹੀਂ ਸਗੋਂ ਇੱਕ ਸੰਸਥਾ ਹੈ-ਬਿੱਟੂ ਖੰਨੇਵਾਲਾ

ਸਰੀ, (ਸਤੀਸ਼ ਜੌੜਾ) -ਪੰਜਾਬ ਤੋਂ ਉੱਘੇ ਲੇਖਕ ਤੇ ਵਿਦਵਾਨ ਸ. ਆਸਾ ਸਿੰਘ ਘੁੰਮਣ ਅਤੇ ਗਾਇਕ ਬਿੱਟੂ ਖੰਨੇ ਵਾਲਾ ਸਮੇਤ ਕਈ ਪ੍ਰਸਿੱਧ ਹਸਤੀਆਂ ਪੰਜਾਬ ਭਵਨ ਦੇ ਦਫਤਰ ਸਰੀ ਪੁੱਜੀਆਂ ਜਿੱਥੇ ਉਨ੍ਹਾਂ ਦਾ ਸੁੱਖੀ ਬਾਠ  ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੁੱਖੀ ਬਾਠ ਜੀ ਵਲੋਂ ਪੰਜਾਬ ਤੋਂ ਬਾਲ ਸਾਹਿਤਕਾਰਾਂ  ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਦੀ ਸ਼ਲਾਘਾ ਕੀਤੀ।
ਸ. ਘੁੰਮਣ ਨੇ ਕਿਹਾ ਕਿ ਜਿੱਥੇ ਸੁੱਖੀ ਬਾਠ ਵਰਗੇ ਮਾਂ ਬੋਲੀ ਪੰਜਾਬੀ ਦੇ ਸੱਚੇ ਸੁੱਚੇ ਸਪੂਤ ਮਾਂ ਬੋਲੀ ਪੰਜਾਬੀ,ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਲਈ ਅਣਥੱਕ ਮਿਹਨਤ ਕਰ ਰਹੇ ਹੋਣ ਉੱਥੇ ਕਦੇ ਵੀ ਮਾਂ ਬੋਲੀ ਪੰਜਾਬੀ ਖਤਮ ਨਹੀਂ ਹੋ ਸਕਦੀ ਸਗੋਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵਿਦੇਸ਼ਾ ਵਿੱਚ ਵੀ ਨੌਜਵਾਨ ਪੀੜ੍ਹੀ ਪੰਜਾਬੀ  ਬੋਲਣ ਲੱਗ ਗਈ ਅਤੇ ਵਿਦੇਸ਼ਾ ਦੀਆਂ ਸਰਕਾਰਾਂ ਨੇ ਏਅਰਪੋਰਟ , ਮੈਟਰੋ ਸਟੇਸ਼ਨ ਅਤੇ ਹੋਰ ਪਬਲਿਕ ਸਥਾਨਾਂ ਤੇ ਪੰਜਾਬੀ ਭਾਸ਼ਾ ਵਿਚ ਸਾਈਨ ਬੋਰਡ ਸ਼ੁਰੂ ਕਰ ਦਿੱਤੇ।
ਡਰਾਈਵਿੰਗ ਲਾਇਸੈਂਸ ਲੈਣ ਲਈ ਯੋਗਤਾ ਟੈਸਟ ਵਿੱਚ ਵੀ ਪੰਜਾਬੀ ਦੀ ਚੋਣ ਕੀਤੀ ਜਾ ਸਕਦੀ ਹੈ।
ਸ. ਘੁੰਮਣ ਨੇ ਕਿਹਾ ਕਿ ਸੁੱਖੀ ਬਾਠ ਵਲੋਂ ਪੰਜਾਬ ਤੋਂ ਬਾਲ ਸਾਹਿਤਕਾਰਾਂ ਦੀ ਪਨੀਰੀ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਲੰਬੀ ਉਡਾਣ ਭਰ ਚੁੱਕਿਆ ਹੈ ਕਿਉਕਿ ਇਹ ਪ੍ਰੋਜੈਕਟ ਪੰਜਾਬ ਤੋਂ ਬਾਅਦ ਹੁਣ ਹਿਮਾਚਲ , ਹਰਿਆਣਾ , ਰਾਜਸਥਾਨ , ਦਿੱਲੀ , ਲਾਹੌਰ , ਇਟਲੀ, ਆਸਟਰੇਲੀਆ, ਇੰਗਲੈਂਡ ਅਤੇ ਕੈਨੇਡਾ ਵੱਲ ਨੂੰ ਉੱਡ ਰਿਹਾ ਹੈ , ਜਿਸਦੇ ਭਵਿੱਖ ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਇਸ ਮੌਕੇ ਤੇ ਉੱਘੇ ਲੇਖਕ ਬਿੱਟੂ  ਖੰਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁੱਖੀ ਬਾਠ ਉਹ ਸਖ਼ਸ਼ੀਅਤ ਹਨ ਜਿਨ੍ਹਾਂ ਦੇ ਕੈਨੇਡਾ ਵਿੱਚ ਵਿਸ਼ਾਲ ਬਿਜਨੈਸ ਅਦਾਰੇ , ਸਮਾਜ ਦੀ ਸੇਵਾ ਲਈ ਕੈਨੇਡਾ, ਫਿਲੀਪੀਨਜ਼, ਪੰਜਾਬ ,ਦਿੱਲੀ ‘ਚ ਲੋੜ੍ਹਵੰਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ, ਲੋੜ੍ਹਵੰਦ ਧੀਆਂ ਦੇ ਵਿਆਹ, ਲੋੜਵੰਦਾਂ ਲਈ ਅੱਖਾਂ ਦੇ ਕੈਂਪ , ਸਲਮ ਖੇਤਰ ਦੇ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਕੱਪੜੇ , ਬੂਟ , ਕੈਨੇਡਾ ਤੇ ਪੰਜਾਬ ਵਿੱਚ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੰਜਾਬ ਭਵਨ ਦੇ ਦਫਤਰ
ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਬੱਚਿਆਂ ਨੂੰ ਸਾਹਿਤ ਦੀਆਂ ਕਿਤਾਬਾਂ ਛਪਵਾਉਣ ਦੇ ਕਾਰਜ ਨਿਰੰਤਰ ਜਾਰੀ ਹਨ। ਉੱਘੇ ਲੇਖਕ ਬਿੱਟੂ ਖੰਨਾ ਨੇ ਕਿਹਾ ਕਿ ਮੈਂ ਤਾਂ ਕਹਾਂਗਾਂ ਕਿ ਸੁੱਖੀ ਬਾਠ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ  ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਸੁਰਜੀਤ ਸਿੰਘ ਮਾਧੋਪੁਰੀ ਤੇ ਹੋਰ ਸਖਸ਼ੀਅਤਾਂ ਨੇ ਵੀ ਪੰਜਾਬ ਭਵਨ ਚ ਸ਼ਿਰਕਤ ਕੀਤੀ।