Headlines

ਵੈਨਕੂਵਰ ਵਿਚ ਹਰਜੀਤ ਹਰਮਨ ਤੇ ਜੋੜੀ ਨੰਬਰ ਵੰਨ ਲੱਖਾ ਤੇ ਨਾਜ ਦਾ ਅਖਾੜਾ 14 ਜੁਲਾਈ ਨੂੰ

ਵੈਨਕੂਵਰ ( ਦੇ ਪ੍ਰ ਬਿ)- ਸਾਬੀ ਔਲਖ ਐਂਡ ਸ਼ਾਹਬਾਜ਼ ਐਟਰਟੇਨਮੈਂਟ ਵਲੋਂ ਫੋਕ ਨਾਚ ਭੰਗੜਾ ਕੰਪੀਟੀਸ਼ਨ 2024 ਅਤੇ ਮੇਲਾ ਪੰਜਾਬੀਆਂ ਦਾ 14 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਮੋਬਰਲੀ ਪਾਰਕ ਰੌਸ ਸਟਰੀਟ 59 ਐਵਨਿਊ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਘੇ ਗਾਇਕ ਹਰਜੀਤ ਹਰਮਨ ਤੋਂ ਇਲਾਵਾ ਦੋਗਾਣਾ ਜੋੜੀ ਨੰਬਰ ਵੰਨ ਲੱਖਾ ਤੇ ਨਾਜ ਵਲੋਂ ਪੰਜਾਬੀਆਂ ਪਿਆਰਿਆਂ ਦਾ ਸਭਿਆਚਾਰਕ ਗੀਤਾਂ ਨਾਲ ਮਨੋਰੰਜਨ ਕੀਤਾ ਜਾਵੇਗਾ। ਇਸਤੋਂ ਇਲਾਵਾ ਮੇਲੇ ਦੌਰਾਨ ਮੱਘਰ ਅਲੀ, ਸੈਮ ਸਿੱਧੂ, ਗੁਰਜੰਟ ਸਿੰਘ, ਰਿੰਪੀ ਗਰੇਵਾਲ ਤੇ ਹੋਰਾਂ ਕਲਾਕਾਰਾਂ ਵਲੋਂ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਜਾਵੇਗਾ।