ਵੈਨਕੂਵਰ ( ਦੇ ਪ੍ਰ ਬਿ)- ਵੈਨਕੂਵਰ ਪੰਜਾਬੀ ਮੇਲਾ ਸੁਸਾਇਟੀ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ 10 ਅਗਸਤ ਨੂੰ ਵਿਸ਼ਾਲ ਸਭਿਆਚਾਰਕ ਮੇਲਾ ਵੈਨਕੂਵਰ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਪ੍ਰਬੰਧਕ ਕੁਲਦੀਪ ਸਿੰਘ ਥਾਂਦੀ, ਕਸ਼ਮੀਰ ਸਿੰਘ ਧਾਲੀਵਾਲ, ਸੁਰਿੰਦਰ ਰੰਗਾ, ਡਾ ਹਰਜਿੰਦਰ ਜੱਸਲ, ਗੋਪਾਲ ਲੋਹੀਆ, ਸਤਨਾਮ ਸਿੰਘ ਸਰੋਆ ਤੇ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਮੇਲਾ 10 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ। ਮੇਲੇ ਵਿਚ ਇਸ ਵਾਰ ਪ੍ਰਸਿੱਧ ਗਾਇਕ ਕਲੇਰ ਕੰਠ, ਅਮਨ ਰੋਜ਼ੀ, ਦਿਲਰਾਜ ਤੇ ਨੀਲਮ ਦੀ ਜੋੜੀ, ਬਿੱਟੂ ਖੰਨੇਵਾਲਾ ਤੇ ਸੁਰਮਨੀ ਦੀ ਜੋੜੀ, ਜਾਨ ਹੀਰ, ਕੁਲਦੀਪ ਚੁੰਬਰ, ਦਵਿੰਦਰ ਰੂਹੀ, ਸ਼ਾਮ ਪੰਡੋਰੀ, ਰਾਜ ਦਦਰਾਲ, ਰਿੰਪੀ ਗਰੇਵਾਲ, ਪੰਮਾ ਸੁੰਨੜ, ਹੈਰੀ ਬੱਲ ਤੇ ਹੋਰ ਕਲਾਕਾਰ ਸਰੋਤਿਆਂ ਦਾ ਮਨੋਰੰਜਨ ਕਰਨਗੇ। ਮੰਚ ਸੰਚਾਲਨ ਮੋਮੀ ਢਿੱਲੋਂ ਵਲੋਂ ਆਪਣੀ ਸ਼ੇਅਰੋ ਸ਼ਾਇਰੀ ਨਾਲ ਕੀਤਾ ਜਾਵੇਗਾ। ਮੇਲੇ ਦੌਰਾਨ ਬੱਚਿਆਂ ਲਈ ਮੁਫਤ ਰਾਈਡਸ, ਖਿਡੋਣਿਆਂ ਦੀਆਂ ਦੁਕਾਨਾਂ, ਠੰਡੇ ਮਿੱਠੇ ਜਲ ਦੀ ਛਬੀਲ ਅਤੇ ਫੂਡ ਸਟਾਲ ਵਿਸ਼ੇਸ਼ ਖਿਚ ਦਾ ਕੇਂਦਰ ਹੋਣਗੇ।