ਸਰੀ ( ਦੇ ਪ੍ਰ ਬਿ )- ਸਰੀ ਦੀ ਇਕ ਧਾਰਮਿਕ ਸੰਸਥਾ ਦੇ ਕਰਮਚਾਰੀ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਲਗਪਗ 59 ਸਾਲਾ ਅਜਤਾਰ ਸਿੰਘ ਨਾਮ ਦੇ ਵਿਅਕਤੀ ਉਪਰ ਇਕ 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਸਰੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਮਾਣਯੋਗ ਜੱਜ ਵਲੋਂ ਉਸਦੇ ਖਿਲਾਫ ਦੋਸ਼ਾਂ ਨੂੰ ਸੁਣਨ ਉਪਰੰਤ ਉਸਦੀ ਅਗਲੀ ਪੇਸ਼ੀ ਤੱਕ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ। ਇਹਨਾਂ ਸ਼ਰਤਾਂ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਕੋਈ ਸੰਪਰਕ ਨਾ ਕਰਨਾ, ਜਨਤਕ ਥਾਵਾਂ ਅਤੇ ਕੰਮ ਜਾਂ ਵਲੰਟੀਅਰ ਸੇਵਾਵਾਂ ਤੇ ਨਾ ਜਾਣਾ ਜਿਥੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਮੌਜੂਦ ਹੋਣ।
ਸਰੀ ਆਰ ਸੀ ਐਮ ਪੀ ਸਾਰਜੈਂਟ ਜੇਮਜ ਮੇਸਨ ਮੁਤਾਬਿਕ ਮਾਮਲਾ ਅਦਾਲਤ ਵਿਚ ਹੋਣ ਕਾਰਣ ਇਸ ਮਾਮਲੇ ਵਿਚ ਵਧੇਰੇ ਜਾਣਕਾਰੀ ਉਪਲਬਧ ਨਹੀ ਕਰਵਾਈ ਜਾ ਸਕਦੀ।
ਜ਼ਿਕਰਯੋਗ ਹੈ ਕਿ ਸਰੀ ਦੇ ਇਕ ਸਥਾਨਕ ਗੁਰਦੁਆਰੇ ਦੀ ਹਦੂਦ ਅੰਦਰ ਇਕ 15 ਸਾਲਾ ਲੜਕੀ ਦਾ ਜਿਨਸੀ ਸੋਸ਼ਣ ਹੋਣ ਦੀ ਰਿਪੋਰਟ ਤੋਂ ਬਾਦ ਆਰ ਸੀ ਐਮ ਪੀ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ( ਸਰੋਤ ਧੰਨਵਾਦ ਸਹਿਤ-ਸਰੀ ਨਾਓ-ਲੀਡਰ)