-ਪੰਜਾਬ ਦੇ ਹਿੱਤਾਂ ਲਈ ਪੰਜ ਸੈਮੀਨਾਰ ਕਰਵਾਉਣ ਦਾ ਵੀ ਕੀਤਾ ਗਿਆ ਐਲਾਨ-
-30 ਜੁਲਾਈ ਨੂੰ ਜਥੇ. ਮੋਹਨ ਸਿੰਘ ਤੁੜ ਦੀ ਬਰਸੀ, 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ, 24 ਸਤੰਬਰ ਨੂੰ ਜਥੇ. ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਮਨਾਉਣ ਦਾ ਵੀ ਕੀਤਾ ਗਿਆ ਫੈਸਲਾ
ਚੰਡੀਗੜ੍ਹ, 15 ਜੁਲਾਈ ( ਦੇ ਪ੍ਰ ਬਿ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਹੋਏ ਆਗੂਆਂ ਨੇ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰਦਿਆਂ ਅੱਜ ਸਰਬਸੰਮਤੀ ਨਾਲ ਸ: ਗੁਰਪ੍ਰਤਾਪ ਸਿੰਘ ਵਡਾਲਾ ਮੈਂਬਰ ਕੋਰ ਕਮੇਟੀ ਤੇ ਸਾਬਕਾ ਐਮਐਲਏ ਨੂੰ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਬਣਾ ਦਿੱਤਾ ਹੈ। ਇਸ ਦੇ ਨਾਲ 11 ਮੈਂਬਰੀ ਪ੍ਰੀਜੀਡੀਅਮ ਬਣਾਉਣ ਨੂੰ ਵੀ ਮੀਟਿੰਗ ਵਿਚ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੀਟਿੰਗ ਵਿਚ ਸਾਰੇ ਵੱਡੇ ਆਗੂ ਪਹੁੰਚੇ ਅਤੇ ਸਾਰਿਆਂ ਨੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਮ ’ਤੇ ਮੋਹਰ ਲਗਾ ਦਿੱਤੀ। ਕਨਵੀਨਰ ਚੁਣੇ ਜਾਣ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਸਨਮਾਨਤ ਵੀ ਕੀਤਾ ।
ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਵਿਚ ਅੱਜ ਕਈ ਅਹਿਮ ਫੈਸਲੇ ਗਏ ਹਨ। ਜਿਨ੍ਹਾਂ ਵਿਚ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਅਤੇ ਲੋਕਾਂ ਨੂੰ ਪੰਜਾਬ ਨਾਲ ਹੋ ਰਹੇ ਧੱਕੇ ਪ੍ਰਤੀ ਜਾਗਰੂਕ ਕਰਨ, ਪੰਜਾਬ ਦੇ ਪਾਣੀਆਂ ਤੇ ਖੇਤੀਬਾੜੀ ਦੇ ਮਸਲੇ, ਲੀਡਰਸਿੱਪ ਕਰਾਈਸਜ, ਪੰਥਕ ਮਸਲੇ ਤੇ ਐਸਜੌਪੀਸੀ ਵਿੱਚ ਸੁਧਾਰ ਸਬੰਧੀ, ਚੰਡੀਗੜ ਚ ਪੰਜਾਬੀ ਬੋਲੀ ਤੇ ਹੋਰ ਮਸਲੇ, ਬੀ.ਬੀ.ਐਮ.ਬੀ ਵਿਚ ਪੰਜਾਬ ਦੀ ਸਥਾਈ ਮੈਂਬਰੀ ਵਾਪਸ ਲਿਆਉਣ, ਨਵੇਂ ਤਾਨਾਸ਼ਾਹੀ ਕਾਨੂੰਨਾ ਦੇ ਵਿਰੋਧ, ਸਿੱਖ ਨੌਜਵਾਨਾ ‘ਤੇ ਐਨ.ਐਸ.ਏ ਲਗਾਉਣ ਦਾ ਵਿਰੋਧ ਸਮੇਤ ਨੌਜੁਆਨਾਂ ਦੇ ਬੇਰੁਜਗਾਰੀ ਅਤੇ ਨਸ਼ਿਆਂ ਵਰਗੇ ਅਹਿਮ ਮਸਲਿਆਂ ਬਾਰੇ ਵਿਚਾਰ ਵਿਟਾਦਰਾਂ ਕਰਨ ਦੇ ਲਈ ਪੰਜ ਸੈਮੀਨਾਰ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਇਹ ਸੈਮੀਨਾਰ ਸ੍ਰੀ ਅੰਮਿ੍ਰਤਸਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ, ਬਠਿੰਡਾ, ਚੰਡੀਗੜ੍ਹ ਵਿਚ ਹੋਣਗੇ। ਇਸ ਤੋਂ ਇਲਾਵਾ 30 ਜੁਲਾਈ ਨੂੰ ਜਥੇ. ਮੋਹਨ ਸਿੰਘ ਤੁੜ ਦੀ ਬਰਸੀ, 20 ਅਗਸਤ ਨੂੰ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ, 24 ਸਤੰਬਰ ਨੂੰ ਜਥੇ. ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਮਨਾਉਣ ਦਾ ਫੈਸਲਾ ਵੀ ਕੀਤਾ। ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਪੰਥਕ ਹਿੱਤਾਂ ਦੀ ਰਾਖੀ ਦੇ ਲਈ ਸਾਰਿਆਂ ਨੂੰ ਜਿਆਦਾ ਤੋਂ ਜਿਆਦਾ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਵੀ ਅਪੀਲ ਕੀਤੀ ਗਈ।
ਮੀਟਿੰਗ ਵਿਚ ਲਏ ਗਏ ਅਹਿਮ ਫੈਸਲਿਆਂ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਲੀਡਰ ਸਾਹਿਬਾਨ ਸੁਖਬੀਰ ਸਿੰਘ ਬਾਦਲ ਕਰਕੇ ਪਾਰਟੀ ਛੱਡ ਕੇ ਗਏ ਹਨ ਜਾਂ ਬਿਨਾ ਕਿਸੇ ਦੋਸ਼ ਕਾਰਨ ਪਾਰਟੀ ਵਿਚੋਂ ਕੱਢੇ ਗਏ ਹਨ, ਉਨ੍ਹਾਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਤਾਂ ਕਿ ਵਾਪਸ ਪਾਰਟੀ ਵਿਚ ਆ ਕੇ ਪਾਰਟੀ ਨੂੰ ਮਜਬੂਤ ਕੀਤਾ ਜਾ ਸਕੇ। ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਸਮੁੱਚੇ ਪੰਥਕ ਹਿਤੈਸ਼ੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣਨ ਤਾਂ ਕਿ ਪਾਰਟੀ ਨੂੰ ਸਹੀ ਮੁਕਾਮ ’ਤੇ ਪਹੁੰਚਾਇਆ ਜਾ ਸਕੇ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਬੀਬੀ ਜੰਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਬਡਾਲਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਭੁਲੇਵਾਲਰਾਠਾ, ਬਲਦੇਵ ਸਿੰਘ ਮਾਨ, ਗਗਨਜੀਤ ਸਿੰਘ ਬਰਨਾਲਾ, ਜਥੇ. ਸੰਤਾ ਸਿੰਘ ਉਮੈਦਪੁੱਰੀ, ਭਾਈ ਮਨਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੌਲੀ, ਜਸਟਿਸ ਨਿਰਮਲ ਸਿੰਘ, ਸਰਵਨ ਸਿੰਘ ਫਿਲੌਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਤਵਿੰਦਰ ਕੌਰ ਧਾਲੀਵਾਲ, ਹਰਿੰਦਰਪਾਲ ਸਿੰਘ ਟੌਹੜਾ, ਬੀਬੀ ਕਿਰਨਜੋਤ ਕੌਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਪਰਮਜੀਤ ਕੌਰ ਲਾਂਡਰਾ, ਬਾਬੂ ਪ੍ਰਕਾਸ਼ ਚੰਦ ਗਰਗ, ਰਣਧੀਰ ਸਿੰਘ ਰੱਖੜਾ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਰਾਮਪਾਲ ਸਿੰਘ ਬੈਨੀਵਾਲ, ਹਰਦੇਵ ਸਿੰਘ ਰੋਗਲਾ, ਜਥੇ. ਜਰਨੈਲ ਸਿੰਘ ਕਰਤਾਰਪੁਰ, ਕਰਨ ਘੁਮਾਣ, ਜਗਜੀਤ ਸਿੰਘ ਕੋਹਲੀ, ਅਮਰਿੰਦਰ ਸਿੰਘ ਲਿਬੜਾ, ਭੁਪਿੰਦਰ ਸਿੰਘ ਸ਼ੇਖੂਪੁਰ, ਤਜਿੰਦਰਪਾਲ ਸਿੰਘ ਸੰਧੂ, ਬੀਬੀ ਪਰਮਜੀਤ ਕੌਰ ਗੁਲਸ਼ਨ, ਸੁਰਿੰਦਰ ਕੌਰ ਦਿਆਲ ਲੁਧਿਆਣਾ, ਹਰਬੰਸ ਸਿੰਘ ਮੰਝਪੁਰ, ਰਣਜੀਤ ਸਿੰਘ ਦਬਰੀਖਾਨਾ, ਕੁਲਬੀਰ ਸਿੰਘ ਮੱਤਾ, ਗੁਰਇਕਬਾਲ ਸਿੰਘ ਬਠਿੰਡਾ, ਚਮਕੌਰ ਸਿੰਘ ਬਰਾੜ, ਹਰਪ੍ਰੀਤ ਸਿੰਘ ਬਨੀ ਦਿੱਲੀ ਅਵਤਾਰ ਸਿੰਘ ਜੋਹਲ, ਉਜਲ ਸਿੰਘ ਲੋਂਗੀਆ ਆਦਿ ਵੀ ਹਾਜ਼ਰ ਸਨ।
ਬਾਗੀ ਆਗੂਆਂ ਨੇ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਬਣਾਇਆ
