Headlines

ਇੰਗਲੈਂਡ ਦੇ ਗੁਰੂ ਘਰਾਂ ਦੇ ਨੁਮਾਇੰਦਿਆਂ ਵਲੋਂ ਸਿੰਘ ਸਾਹਿਬਾਨ ਨੂੰ  ਅਕਾਲੀ ਦਲ ਦੀ ਵਾਗਡੋਰ ਯੋਗ ਹੱਥਾਂ ਚ ਦੇਣ ਦੀ  ਅਪੀਲ 

ਲੈਸਟਰ (ਇੰਗਲੈਂਡ),14 ਜੁਲਾਈ(ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਇੱਕ ਵਿਸ਼ਾਲ ਇਕੱਤਰਤਾ ਬਰਮਿੰਘਮ ਦੇ ਗੁਰਦੁਆਰਾ ਹਰਿਰਾਏ ਸਾਹਿਬ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਕੁਲਦੀਪ ਸਿੰਘ ਦਿਓਲ, ਤਰਸੇਮ ਸਿੰਘ ਦਿਓਲ,ਭਾਈ ਦਯਾ ਸਿੰਘ, ਰਾਜਮਨਵਿੰਦਰ ਸਿੰਘ ਰਾਜਾ ਕੰਗ, ਸੁਪਰੀਮ ਸਿੱਖ ਕੌਂਸਿਲ ਦੇ ਬਲਦੇਵ ਸਿੰਘ, ਹਰਜੀਤ ਸਿੰਘ ਸਰਪੰਚ, ਹਰਜੀਤ ਸਿੰਘ ਸਮਰਾ, ਬਲਵਿੰਦਰ ਸਿੰਘ ਚਹੇੜੂ, ਵਰਿੰਦਰ ਸਿੰਘ, ਮੋਹਨ ਸਿੰਘ ਫਾਸਲਾ, ਜਸਵਿੰਦਰ ਸਿੰਘ ਕਾਲਾ ਸਮੇਤ ਵੱਡੀ ਗਿਣਤੀ ਚ ਵੱਖ ਵੱਖ ਗੁਰੂ ਘਰਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਸਮੂਹ ਸਿੱਖ ਆਗੂਆਂ ਨੇ ਬਹੁਤ ਹੀ ਸੁਹਿਰਦਤਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਚ ਆਏਂ ਨਿਗਾਰ ਪ੍ਰਤੀ ਡੂੰਘੀ ਵਿਚਾਰ ਚਰਚਾ ਕੀਤੀ ਗਈ। ਸਮੂਹ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੋਂ ਲੈ ਕੇ ਹੁਣ ਤੱਕ ਵਾਪਰੀਆਂ ਵੱਖ ਵੱਖ ਘਟਨਾਵਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਿਆਸੀ ਪਰਿਵਾਰ ਨੂੰ ਜ਼ਿੰਮੇਵਾਰ ਦੱਸਦਿਆਂ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਵਿਦੇਸ਼ੀ ਸਿੱਖਾ ਵਿਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਚ ਆਏਂ ਨਿਗਾਰ ਨੂੰ ਲੈਣ ਕੇ ਡੂੰਘੀ ਚਿੰਤਾ ਪਾਈਂ ਜਾ ਰਹੀ ਹੈ।ਇਸ ਲਈ ਸਮੂਹ ਵਿਦੇਸ਼ੀ ਸਿੱਖਾ ਵੱਲੋਂ ਆਪਜੀ ਨੂੰ ਬੇਨਤੀ ਹੈ ਕਿ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਉਚੱਤਾ ਅਤੇ ਵਿਲੱਖਣਤਾ ਨੂੰ ਕਾਇਮ ਰੱਖਦੇ ਹੋਏ,ਯੋਗ

 ਅਗਵਾਈ ਕਰਦੇ ਹੋਏ, ਯੋਗ ਅਗਵਾਈ ਕਰਨ ਦੇ ਯੋਗ ਆਗੂਆਂ ਦੇ ਹੱਥ ਚ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੌਪੋ,ਤਾਂ ਜੋ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਂਗ ਹੀ ਸਿੱਖ ਕੌਮ ਦੀ ਹਰਮਨ ਪਿਆਰੀ ਸਿਆਸੀ ਪਾਰਟੀ ਬਣ ਸਕੇ। ਉਕਤ ਆਗੂਆਂ ਨੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਇਸ ਸਬੰਧੀ ਸਮੂਹ ਵਿਦੇਸ਼ੀ ਸਿੱਖ ਆਪਜੀ ਦੇ ਹੁਕਮ ਦੀ ਉਡੀਕ ਚ ਹਨ।
ਕੈਪਸਨ:-
ਇੰਗਲੈਂਡ ਦੇ ਵੱਖ ਵੱਖ ਗੁਰਦੁਆਰਿਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਚ ਹਾਜ਼ਿਰ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ