ਸਰੀ ( ਬਲਦੀਪ ਸਿੰਘ – ਬੀ ਸੀ ਸਰਕਾਰ ਵਲੋੋਂ ਕਿਰਾਏਦਾਰਾਂ ਦੇ ਹੱਕਾਂ ਦੀ ਸੁਰੱਖਿਆ ਦੇ ਨਾਮ ਹੇਠ ਮਕਾਨ ਮਾਲਕਾਂ ਦੇ ਅਧਿਕਾਰਾਂ ਦੀ ਅਣਦੇਖੀ ਦੇ ਵਿਰੋਧ ਵਿਚ ਇਕ ਪਟੀਸ਼ਨ ਉਪਰ ਦਸਤਖਤੀ ਮੁਹਿੰਮ ਚਲਾਈ ਜਾ ਰਹੀ ਹੈ। ਬੀ ਸੀ ਦੇ ਮਕਾਨ ਮਾਲਕਾਂ ਦੀ ਜਥੇਬੰਦੀ ਵਲੋਂ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ਼ ਦਸਤਖਤੀ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਰੀ ਦੇ ਮੀਰੀ ਪੀਰੀ ਨਗਰ ਕੀਰਤਨ ਦੌਰਾਨ 600 ਤੋਂ ਉਪਰ ਲੋਕਾਂ ਨੇ ਪਟੀਸ਼ਨ ਤੇ ਦਸਤਖਤ ਕੀਤੇ। ਸ਼ਾਮ ਨੂੰ ਸਰੀ ਫਲੀਟਵੁੱਡ ਦੇ ਵਿਧਾਇਕ ਜਗਰੂਪ ਬਰਾੜ ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ।
ਇਸੇ ਲੜੀ ਵਿਚ ਅਗਲਾ ਰੋਸ ਮੁਜ਼ਹਾਰਾ ਸਾਬਕਾ ਮੰਤਰੀ ਤੇ ਐਮ ਐਲ ਏ ਜਿੰਨੀ ਸਿਮਸ ਦੇ ਦਫ਼ਤਰ ਦੇ ਬਾਹਰ 144 ਸਟਰੀਟ ਤੇ 64 ਐਵਨਿਊ ਉਪਰ 21 ਜੁਲਾਈ ਦਿਨ ਐਤਵਾਰ ਨੂੰ ਸ਼ਮਾ 4 ਤੋਂ 5 ਵਜੇ ਕੀਤਾ ਜਾਵੇਗਾ।