Headlines

ਡਾ. ਰੂਪ ਸਿੰਘ ਦੁਆਰਾ ਰਚਿਤ 101 ਸੇਕਰਡ ਸਿੱਖ ਸ਼ਰਾਈਨਜ ਅਤੇ ਸਚਿਆਰ ਸਿੱਖ ਸ਼ਖ਼ਸੀਅਤਾਂ ਪੁਸਤਕਾਂ ਲੋਕ ਅਰਪਣ

ਅੰਮ੍ਰਿਤਸਰ:- 15 ਜੁਲਾਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰਪੂ ਸਿੰਘ ਵੱਲੋਂ ਪ੍ਰਕਾਸ਼ਤ ਪੁਸਤਕ ਸੋ ਥਾਨੁ ਸੁਹਾਵਾ ਦਾ ਅੰਗਰੇਜ਼ੀ ਅਨੁਵਾਦ ਕਰਵਾ “101 ਸੇਕਰਡ ਸਿੱਖ ਸ਼ਰਾਈਨਜ” ਅਤੇ ਸਚਿਆਰ ਸਿੱਖ ਸ਼ਖ਼ਸੀਅਤਾਂ, ਦੋ ਪੁਸਤਕਾਂ ਸਿੰਘ ਬ੍ਰਦਰਜ਼ ਪਬਲੀਕੇਸ਼ਨ ਹਾਊਸ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਕਰ ਕਮਲਾ ਨਾਲ ਪਾਠਕ ਜਗਤ ਨੂੰ ਭੇਟ ਕੀਤੀਆਂ।

ਦੋਵੇਂ ਪੁਸਤਕਾਂ ਦੇ ਪ੍ਰਕਾਸ਼ਕ ਸਿੰਘ ਬ੍ਰਦਰਜ, ਬਜ਼ਾਰ ਮਾਈ ਸੇਵਾਂ ਵਾਲੇ ਹਨ ਅਤੇ ਛਾਪਕ ਪ੍ਰਿੰਟਵੈਲ , ਸ੍ਰੀ ਅੰਮ੍ਰਿਤਸਰ ਹਨ।  ਗੌਰਤਲਬ ਹੈ ਕਿ ਡਾ ਰੂਪ ਸਿੰਘ ਦੀ 2003 ਵਿੱਚ ਪ੍ਰਕਾਸ਼ਤ ਹੋਈ ਪੁਸਤਕ “ ਸੋ ਥਾਨੁ ਸੁਹਾਵਾ “ ਕਾਫੀ ਮਕਬੂਲ ਹੋਈ ਸੀ ਅਤੇ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਛਾਪਣ ਦੀ ਮੰਗ ਚਿਰੋਕਣੀ ਅਤੇ ਨਿਰੰਤਰ ਹੋ ਰਹੀ ਸੀ । ਇਸ ਸਚਿੱਤਰ ਪੁਸਤਕ ਵਿੱਚ ਪੰਜਾਬ ਵਿਚਲੇ ਇਤਿਹਾਸਕ ਗੁਰਧਾਮਾਂ ਦਾ ਵਿਵਰਣ ਜ਼ਿਲ੍ਹਾ ਵੰਡ ਤੇ ਆਧਾਰਤ ਕੀਤਾ ਗਿਆ ਹੈ । ਪੰਜਾਬ ਤੋਂ ਇਲਾਵਾ ਇਸ ਪੁਸਤਕ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣਵੇਂ ਗੁਰਧਾਮਾਂ ਅਤੇ ਪੰਜਾਬ ਸਮੇਤ ਬਾਹਰਲੇ ਰਾਜਾਂ ਵਿੱਚਲੇ ਤਖ਼ਤ ਸਾਹਿਬਾਨ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਗੁਰਧਾਮਾਂ ਦੀਆਂ ਸੁੰਦਰ ਤਸਵੀਰਾਂ ਦੀ ਸੁੰਦਰ ਦਿੱਖ ਪ੍ਰਭਾਵਸ਼ਾਲੀ ਹੈ।