Headlines

ਸਾਬਕਾ ਚੇਅਰਮੈਨ ਤੇ ਰੇਲਵੇ ਬੋਰਡ ਦੇ ਮੈਂਬਰ ਰਟੋਲ ਦਾ ਸਰੀ ਪੁੱਜਣ ’ਤੇ ਸ਼ਾਨਦਾਰ ਸਵਾਗਤ

ਵੈਨਕੂਵਰ (ਮਲਕੀਤ ਸਿੰਘ)-ਮਾਰਕੀਟ ਕਮੇਟੀ ਤਰਨ ਤਾਰਨ ਦੇ ਸਾਬਕਾ ਚੇਅਰਮੈਨ ਅਤੇ ਉੱਤਰ ਰੇਲਵੇ ਬੋਰਡ ਦੇ ਮੈਂਬਰ ਗੁਰਮਿੰਦਰ ਸਿੰਘ ਰਟੌਲ ਕੈਨੇਡਾ ਫੇਰੀ ਦੌਰਾਨ ਸੇਵਾਮੁਕਤ ਅਧਿਆਪਕ ਦਵਿੰਦਰ ਸਿੰਘ ਰਸੂਲਪੁਰ ਦੇ ਸਰੀ ਸਥਿਤ ਗ੍ਰਹਿ ਵਿਖੇ ਪੁੱਜੇ। ਇਸ ਮੌਕੇ ’ਤੇ ਉਨ੍ਹਾਂ ਦੇ ਸਨਮਾਨ ’ਚ ਰੱਖੀ ਡਿਨਰ ਪਾਰਟੀ ’ਚ ਮਾਝੇ ਨਾਲ ਸਬੰਧਿਤ ਕੁਝ ਪਰਿਵਾਰ ਉਨ੍ਹਾਂ ਨੂੰ ਮਿਲਣ ਲਈ ਉਚੇਚੇ ਤੌਰ ’ਤੇ ਪੁੱਜੇ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਉੱਘੇ ਰਿਐਲਟਰ ਪ੍ਰੈਟੀ ਰਸੂਲਪੁਰ, ਲਾਡੀ ਸੰਧੂ, ਰਵੀ ਰਟੌਲ, ਲਾਡੀ ਰਟੌਲ, ਪੁਖਰਾਜ ਗੋਹਲਵੜ, ਇੰਦਰਜੀਤ ਰੋਮੀ, ਰਾਜ ਸੰਧੂ ਅਤੇ ਪੰਜਾਬੀ ਫ਼ਿਲਮ ਅਦਾਕਾਰ ਤਰੁਣ ਮਾਨ ਵੀ ਹਾਜ਼ਰ ਸਨ।
ਕੈਪਸ਼ਨ:
ਗੁਰਮਿੰਦਰ ਸਿੰਘ ਰਟੌਲ ਅਤੇ ਹੋਰ ਪਤਵੰਤੇ।